ਸਵਪਨਿਲ ਕੁਸ਼ਾਰੇ ਪੁਰਸ਼ਾਂ ਦੀ ਉੱਚੀ ਛਾਲ ਦੇ ਫਾਈਨਲ ''ਚ ਪਹੁੰਚਣ ਤੋਂ ਖੁੰਝੇ

Wednesday, Aug 07, 2024 - 03:44 PM (IST)

ਪੈਰਿਸ- ਭਾਰਤੀ ਅਥਲੀਟ ਸਵਪਨਿਲ ਕੁਸ਼ਾਰੇ ਪੈਰਿਸ ਓਲੰਪਿਕ ਦੇ ਪੁਰਸ਼ ਉੱਚੀ ਛਾਲ ਕੁਆਲੀਫਿਕੇਸ਼ਨ ਰਾਊਂਡ ਵਿਚ 2.15 ਮੀਟਰ ਦੇ ਆਪਣੇ ਸ਼ੁਰੂਆਤੀ ਪ੍ਰਦਰਸ਼ਨ ਵਿਚ ਸੁਧਾਰ ਨਹੀਂ ਕਰ ਸਕਿਆ ਅਤੇ ਫਾਈਨਲ ਵਿਚ ਜਗ੍ਹਾ ਬਣਾਉਣ ਤੋਂ ਖੁੰਝ ਗਿਆ। ਅੱਜ ਇੱਥੇ ਸ਼ੁਰੂ ਹੋਏ ਮੁਕਾਬਲੇ ਵਿੱਚ ਕੁਸ਼ਾਰੇ 2.15 ਮੀਟਰ ਦੀ ਆਪਣੀ ਪਹਿਲੀ ਕੋਸ਼ਿਸ਼ ਵਿੱਚ ਸਫਲ ਰਹੇ ਪਰ 2.20 ਮੀਟਰ ਦੀਆਂ ਆਪਣੀਆਂ ਤਿੰਨ ਕੋਸ਼ਿਸ਼ਾਂ ਵਿੱਚੋਂ ਕਿਸੇ ਵਿੱਚ ਵੀ ਸਫਲ ਨਹੀਂ ਹੋਏ। ਯੋਗਤਾ ਮਿਆਰ 2.29 ਮੀਟਰ ਸੀ। 29 ਸਾਲਾ ਭਾਰਤੀ ਉੱਚੀ ਛਾਲ ਅਥਲੀਟ ਕੁਆਲੀਫਿਕੇਸ਼ਨ ਈਵੈਂਟ ਦੇ ਗਰੁੱਪ ਬੀ ਵਿੱਚ ਆਖਰੀ ਸਥਾਨ ਤੋਂ ਇੱਕ ਸਥਾਨ ਉੱਪਰ ਰਹੇ।


Aarti dhillon

Content Editor

Related News