ਏਲੇਕਸਿਸ ਸਾਂਚੇਜ ਪੱਟ ਦੀ ਸੱਟ ਕਾਰਨ ਕੋਪਾ ਅਮਰੀਕਾ ਗਰੁੱਪ ਗੇੜ ''ਚੋਂ ਬਾਹਰ

Monday, Jun 14, 2021 - 12:01 PM (IST)

ਏਲੇਕਸਿਸ ਸਾਂਚੇਜ ਪੱਟ ਦੀ ਸੱਟ ਕਾਰਨ ਕੋਪਾ ਅਮਰੀਕਾ ਗਰੁੱਪ ਗੇੜ ''ਚੋਂ ਬਾਹਰ

ਸਪੋਰਟਸ ਡੈਸਕ- ਸਟ੍ਰਾਈਕਰ ਏਲੇਕਸਿਸ ਸਾਂਚੇਜ ਪੱਟ ਦੀ ਸੱਟ ਕਾਰਨ ਚਿਲੀ ਦੀ ਟੀਮ ਨਾਲ ਬ੍ਰਾਜ਼ੀਲ ਦੀ ਯਾਤਰਾ ਨਹੀਂ ਕਰਨਗੇ ਤੇ ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ ਵਿਚ ਘੱਟੋ-ਘੱਟ ਗਰੁੱਪ ਗੇੜ ਦੇ ਮੈਚ ਨਹੀਂ ਖੇਡ ਸਕਣਗੇ। ਚਿਲੀ ਦਾ ਟੂਰਨਾਮੈਂਟ ਵਿਚ ਪਹਿਲਾ ਮੈਚ ਸੋਮਵਾਰ ਨੂੰ ਅਰਜਨਟੀਨਾ ਨਾਲ ਹੋਵੇਗਾ। ਚਿਲੀ ਦੀ ਰਾਸ਼ਟਰੀ ਟੀਮ ਨੇ ਕਿਹਾ ਕਿ 32 ਸਾਲ ਦੇ ਸਾਂਚੇਜ ਨੂੰ ਅਭਿਆਸ ਸੈਸ਼ਨ ਦੌਰਾਨ ਪਿੰਨੀ ਦੀਆਂ ਮਾਸਪੇਸ਼ੀਆਂ ਵਿਚ ਦਰਦ ਮਹਿਸੂਸ ਹੋਇਆ। ਹਾਲਾਂਕਿ ਉਸ ਨੇ ਇਸ ਦੀ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ।


author

Tarsem Singh

Content Editor

Related News