KKR vs SRH : ਜਾਣੋ ਹੈੱਡ ਟੂ ਹੈੱਡ, ਮੌਸਮ-ਪਿੱਚ ਰਿਪੋਰਟ ਤੇ ਸੰਭਾਵਿਤ 11 ਬਾਰੇ

Thursday, Apr 02, 2026 - 11:29 AM (IST)

KKR vs SRH : ਜਾਣੋ ਹੈੱਡ ਟੂ ਹੈੱਡ, ਮੌਸਮ-ਪਿੱਚ ਰਿਪੋਰਟ ਤੇ ਸੰਭਾਵਿਤ 11 ਬਾਰੇ

ਕੋਲਕਾਤਾ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਦਾ ਛੇਵਾਂ ਮੁਕਾਬਲਾ ਅੱਜ ਵੀਰਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ (KKR) ਅਤੇ ਸਨਰਾਈਜ਼ਰਜ਼ ਹੈਦਰਾਬਾਦ (SRH) ਵਿਚਾਲੇ ਕੋਲਕਾਤਾ ਦੇ ਇਤਿਹਾਸਕ ਈਡਨ ਗਾਰਡਨ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਆਪਣੇ ਪਿਛਲੇ ਮੈਚਾਂ ਵਿੱਚ 200 ਤੋਂ ਵੱਧ ਦੌੜਾਂ ਬਣਾਉਣ ਦੇ ਬਾਵਜੂਦ ਕਮਜ਼ੋਰ ਗੇਂਦਬਾਜ਼ੀ ਕਾਰਨ ਹਾਰ ਗਈਆਂ ਸਨ, ਇਸ ਲਈ ਅੱਜ ਦੇ ਮੈਚ ਵਿੱਚ ਬੱਲੇਬਾਜ਼ਾਂ ਦੇ ਨਾਲ-ਨਾਲ ਗੇਂਦਬਾਜ਼ਾਂ 'ਤੇ ਵੀ ਭਾਰੀ ਦਬਾਅ ਰਹੇਗਾ।

ਹੈੱਡ-ਟੂ-ਹੈੱਡ ਰਿਕਾਰਡ ਵਿੱਚ KKR ਦਾ ਪਲੜਾ ਭਾਰੀ 
ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ ਦੋਵਾਂ ਟੀਮਾਂ ਵਿਚਾਲੇ ਕੁੱਲ 30 ਮੁਕਾਬਲੇ ਹੋਏ ਹਨ, ਜਿਨ੍ਹਾਂ ਵਿੱਚੋਂ ਕੋਲਕਾਤਾ ਨੇ 20 ਅਤੇ ਹੈਦਰਾਬਾਦ ਨੇ 10 ਮੈਚ ਜਿੱਤੇ ਹਨ। ਖਾਸ ਗੱਲ ਇਹ ਹੈ ਕਿ ਆਪਣੇ ਘਰੇਲੂ ਮੈਦਾਨ ਈਡਨ ਗਾਰਡਨ ਵਿੱਚ ਕੋਲਕਾਤਾ ਦਾ ਰਿਕਾਰਡ ਬਹੁਤ ਮਜ਼ਬੂਤ ਹੈ ਅਤੇ ਇੱਥੇ ਉਨ੍ਹਾਂ ਦੀ ਟੀਮ ਦਾ ਪਲੜਾ ਹਮੇਸ਼ਾ ਭਾਰੀ ਰਹਿੰਦਾ ਹੈ।

ਪਿੱਚ ਅਤੇ ਮੌਸਮ ਦੀ ਰਿਪੋਰਟ 
ਈਡਨ ਗਾਰਡਨ ਦੀ ਪਿੱਚ ਬੱਲੇਬਾਜ਼ਾਂ ਲਈ ਕਾਫੀ ਅਨੁਕੂਲ ਮੰਨੀ ਜਾਂਦੀ ਹੈ। ਸ਼ੁਰੂਆਤ ਵਿੱਚ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲ ਸਕਦੀ ਹੈ, ਪਰ ਮੈਚ ਅੱਗੇ ਵਧਣ ਨਾਲ ਸਪਿਨਰਾਂ ਦੀ ਭੂਮਿਕਾ ਅਹਿਮ ਹੋ ਜਾਵੇਗੀ। ਮਾਹਿਰਾਂ ਅਨੁਸਾਰ 180 ਤੋਂ ਵੱਧ ਦਾ ਸਕੋਰ ਇੱਥੇ ਜੇਤੂ ਸਾਬਤ ਹੋ ਸਕਦਾ ਹੈ। ਕੋਲਕਾਤਾ ਵਿੱਚ ਮੌਸਮ ਸਾਫ਼ ਰਹਿਣ ਦੀ ਉਮੀਦ ਹੈ, ਪਰ ਤ੍ਰੇਲ (Dew) ਇੱਕ ਵੱਡਾ ਫੈਕਟਰ ਹੋ ਸਕਦੀ ਹੈ, ਜਿਸ ਕਾਰਨ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਕਰਨ ਨੂੰ ਤਰਜੀਹ ਦੇ ਸਕਦੀ ਹੈ।

ਸੰਭਾਵਿਤ ਪਲੇਇੰਗ 11

ਕੋਲਕਾਤਾ ਨਾਈਟ ਰਾਈਡਰਜ਼ :
ਫਿਨ ਐਲਨ, ਅਜਿੰਕਯ ਰਹਾਣੇ (ਕਪਤਾਨ), ਕੈਮਰੂਨ ਗ੍ਰੀਨ, ਅੰਗਕ੍ਰਿਸ਼ ਰਘੁਵੰਸ਼ੀ (ਵਿਕਟਕੀਪਰ), ਰਿੰਕੂ ਸਿੰਘ, ਰਮਨਦੀਪ ਸਿੰਘ, ਸੁਨੀਲ ਨਰੇਨ, ਵਰੁਣ ਚੱਕਰਵਰਤੀ, ਵੈਭਵ ਅਰੋੜਾ, ਮੁਜ਼ਰਬਾਨੀ, ਅਨੁਕੂਲ ਰਾਏ।

ਸਨਰਾਈਜ਼ਰਜ਼ ਹੈਦਰਾਬਾਦ : ਟ੍ਰੈਵਿਸ ਹੈੱਡ, ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ (ਕਪਤਾਨ), ਹੇਨਰਿਕ ਕਲਾਸਨ (ਵਿਕਟਕੀਪਰ), ਲਿਆਮ ਲਿਵਿੰਗਸਟੋਨ, ਨਿਤੀਸ਼ ਕੁਮਾਰ ਰੈੱਡੀ, ਹਰਸ਼ਲ ਪਟੇਲ, ਜੈਦੇਵ ਉਨਾਦਕਟ, ਹਰਸ਼ ਦੂਬੇ, ਈਸ਼ਾਨ ਮਲਿੰਗਾ, ਬ੍ਰਾਇਡਨ ਕਾਰਸੇ।


author

Tarsem Singh

Content Editor

Related News