ਸਪੇਨ, ਅਮਰੀਕਾ ਮਹਿਲਾ ਫੁੱਟਬਾਲ ਦੇ ਕੁਆਰਟਰ ਫਾਈਨਲ ਵਿੱਚ ਪੁੱਜੇ

Monday, Jul 29, 2024 - 05:48 PM (IST)

ਪੈਰਿਸ, (ਯੂ. ਐੱਨ. ਆਈ.) - ਸਪੇਨ ਅਤੇ ਅਮਰੀਕਾ ਨੇ ਆਪਣੇ ਗਰੁੱਪ ਮੈਚ ਜਿੱਤ ਕੇ ਪੈਰਿਸ ਓਲੰਪਿਕ ਮਹਿਲਾ ਫੁੱਟਬਾਲ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ। ਐਤਵਾਰ ਨੂੰ ਆਪਣੇ ਪਹਿਲੇ ਗਰੁੱਪ ਮੈਚ ਵਿੱਚ ਸਪੇਨ ਨੇ ਜਾਪਾਨ ਨੂੰ 2-1 ਅਤੇ ਅਮਰੀਕਾ ਨੇ ਜਰਮਨੀ ਨੂੰ 4-1 ਨਾਲ ਹਰਾਇਆ। ਅਮਰੀਕਾ ਵੱਲੋਂ ਸੋਫੀਆ ਸਮਿਥ ਨੇ ਦੋ, ਮੈਲੋਰੀ ਸਵਾਨਸਨ ਅਤੇ ਲਿਨ ਵਿਲੀਅਮਜ਼ ਨੇ ਇੱਕ-ਇੱਕ ਗੋਲ ਕੀਤਾ। 

ਜਰਮਨ ਟੀਮ ਲਈ ਇਕਮਾਤਰ ਗੋਲ ਜਿਉਲੀਆ ਗਵਿਨ ਨੇ ਕੀਤਾ। ਇਸ ਜਿੱਤ ਨਾਲ ਸਪੇਨ ਅਤੇ ਅਮਰੀਕਾ ਦੋਵਾਂ ਦੇ ਗਰੁੱਪ ਮੈਚ ਵਿੱਚ ਛੇ ਅੰਕ ਹੋ ਗਏ ਹਨ। ਇਹ ਉਨ੍ਹਾਂ ਲਈ ਕੁਆਰਟਰ ਫਾਈਨਲ ਤੱਕ ਪਹੁੰਚਣ ਲਈ ਕਾਫੀ ਹੈ। ਦੂਜੇ ਦੋ ਮੈਚਾਂ ਵਿੱਚ ਆਸਟਰੇਲੀਆ ਨੇ ਪਹਿਲੇ ਹਾਫ ਵਿੱਚ 4-2 ਨਾਲ ਪਛਾੜ ਕੇ ਵਾਪਸੀ ਕੀਤੀ ਅਤੇ ਜ਼ੈਂਬੀਆ ਨੂੰ 6-5 ਨਾਲ ਹਰਾਇਆ। ਇੱਕ ਹੋਰ ਮੈਚ ਵਿੱਚ ਕੋਲੰਬੀਆ ਨੇ ਨਿਊਜ਼ੀਲੈਂਡ ਨੂੰ 2-0 ਨਾਲ ਹਰਾਇਆ। 


Tarsem Singh

Content Editor

Related News