ਸੀਰੀਜ਼ ਜਿੱਤਣ ਤੋਂ ਬਾਅਦ ਸੌਰਵ ਗਾਂਗੁਲੀ ਨੇ ਟਵਿੱਟਰ ''ਤੇ ਟੀਮ ਇੰਡੀਆ ਨੂੰ ਦਿੱਤੀ ਵਧਾਈ

12/12/2019 3:49:04 PM

ਨਵੀਂ ਦਿੱਲੀ— ਬੀ. ਸੀ. ਸੀ. ਆਈ. ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਵੈਸਟਇੰਡੀਜ਼ ਖਿਲਾਫ ਹਾਲ ਹੀ 'ਚ ਖਤਮ ਹੋਈ ਟੀ-20 ਸੀਰੀਜ਼ 'ਚ ਬੇਖ਼ੌਫ ਬੱਲੇਬਾਜ਼ੀ ਲਈ ਭਾਰਤੀ ਕ੍ਰਿਕਟ ਟੀਮ ਦੀ ਸ਼ਲਾਘਾ ਕੀਤੀ। ਭਾਰ ਨੇ ਤੀਜਾ ਟੀ-20 ਮੈਚ 67 ਦੌੜਾਂ ਨਾਲ ਜਿੱਤ ਕੇ ਸੀਰੀਜ਼ 2-1 ਨਾਲ ਆਪਣੇ ਨਾਂ ਕੀਤੀ। ਅਜਿਹੇ 'ਚ ਸੌਰਵ ਗਾਂਗੁਲੀ ਨੇ ਭਾਰਤ ਦੀ ਜਿੱਤ 'ਤੇ ਸੋਸ਼ਲ ਮੀਡੀਆ 'ਤੇ ਟੀਮ ਦੇ ਲਈ ਖਾਸ ਸੰਦੇਸ਼ ਦਿੱਤਾ।

ਦਰਅਸਲ, ਗਾਂਗੁਲੀ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਟਵੀਟ ਕਰਦੇ ਹੋਏ ਲਿਖਿਆ, ''ਕਈਆਂ ਨੇ ਸੋਚਿਆ ਹੋਵੇਗਾ ਕਿ ਭਾਰਤ ਦੀ ਸੀਰੀਜ਼ ਜਿੱਤੇਗਾ। ਜਿੱਤ ਹੈਰਾਨੀ ਦੀ ਗੱਲ ਨਹੀਂ ਹੈ। ਇਹ ਸ਼ਲਾਘਾਯੋਗ ਹੈ ਕਿ ਭਾਰਤ ਨੇ  ਬੇਖ਼ੌਫ ਹੋ ਕੇ ਬੱਲੇਬਾਜ਼ੀ ਕੀਤੀ। ਕੋਈ ਟੀਮ 'ਚ ਆਪਣੀ ਜਗ੍ਹਾ ਲਈ ਨਹੀਂ ਖੇਡ ਰਿਹਾ ਸੀ, ਸਾਰੇ ਜਿੱਤ ਦੇ ਇਰਾਦੇ ਨਾਲ ਖੇਡ ਰਹੇ ਸਨ।''

ਜ਼ਿਕਰਯੋਗ ਹੈ ਪੋਲਾਰਡ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਪਰ ਉਸ ਦਾ ਇਹ ਫੈਸਲਾ ਗ਼ਲਤ ਸਾਬਤ ਹੋਇਆ। ਰੋਹਿਤ ਅਤੇ ਰਾਹੁਲ ਨੇ 12ਵੇਂ ਓਵਰ 'ਚ ਹੀ ਪਹਿਲੇ ਵਿਕਟ ਲਈ 135 ਦੌੜਾਂ ਦੀ ਮਜ਼ਬੂਤ ਸਾਂਝੇਦਾਰੀ ਕੀਤੀ। ਦੋਹਾਂ ਨੇ ਕੈਰੇਬੀਆਈ ਬੱਲੇਬਾਜ਼ੀ ਦੀ ਖ਼ੂਬ ਕਲਾਸ ਲਈ ਅਤੇ ਮੈਦਾਨ ਦੇ ਚਾਰੇ ਪਾਸੇ ਚੌਕੇ-ਛੱਕੇ ਜੜੇ। ਇਨ੍ਹਾਂ ਦੋਹਾਂ ਦੇ ਬਾਅਦ ਕਪਤਾਨ ਵਿਰਾਟ ਕੋਹਲੀ ਨੇ ਵੀ ਤੇਜ਼ੀ ਨਾਲ ਦੌੜਾਂ ਬਣਾਈਆਂ ਅਤੇ ਸਿਰਫ 29 ਗੇਂਦਾਂ 'ਚ ਹੀ 70 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਿਵਾਈ।

Tarsem Singh

This news is Content Editor Tarsem Singh