ਸਿਨਰ ਬਣਿਆ ਅਮਰੀਕੀ ਓਪਨ ਚੈਂਪੀਅਨ

Monday, Sep 09, 2024 - 06:32 PM (IST)

ਨਿਊਯਾਰਕ, (ਭਾਸ਼ਾ)– ਪਿਛਲੇ ਦਿਨੀਂ ਡੋਪਿੰਗ ਮਾਮਲੇ ਵਿਚ ਦੋਸ਼ ਮੁਕਤ ਹੋਣ ਵਾਲੇ ਦੁਨੀਆ ਦੇ ਨੰਬਰ ਇਕ ਖਿਡਾਰੀ ਯਾਨਿਕ ਸਿਨਰ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਅਮਰੀਕਾ ਦੇ ਟੇਲਰ ਫ੍ਰਿਟਜ਼ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਅਮਰੀਕੀ ਓਪਨ ਟੈਨਿਸ ਟੂਰਨਾਮੈਂਟ ਵਿਚ ਪੁਰਸ਼ ਸਿੰਗਲਜ਼ ਦਾ ਖਿਤਾਬ ਜਿੱਤ ਲਿਆ।

ਸਿਨਰ ਨੇ ਆਰਥਰ ਐਸ਼ ਸਟੇਡੀਅਮ ਵਿਚ ਖੇਡੇ ਗਏ ਫਾਈਨਲ ਵਿਚ 12ਵਾਂ ਦਰਜਾ ਪ੍ਰਾਪਤ ਫ੍ਰਿਟਜ਼ ਵਿਰੁੱਧ ਆਪਣੀ ਬੇਸਲਾਈਨ ਦੀ ਖੇਡ ਦਾ ਸ਼ਾਨਦਾਰ ਨਮੂਨਾ ਪੇਸ਼ ਕੀਤਾ ਤੇ 6-3, 6-4, 7-5 ਨਾਲ ਜਿੱਤ ਦਰਜ ਕਰਕੇ ਅਮਰੀਕਾ ਦਾ ਸਾਲ ਦੇ ਇਸ ਆਖਰੀ ਗ੍ਰੈਂਡ ਸਲੈਮ ਟੂਰਨਾਮੈਂਟ ਵਿਚ ਪੁਰਸ਼ ਸਿੰਗਲਜ਼ ਦਾ ਖਿਤਾਬ ਜਿੱਤਣ ਦਾ ਪਿਛਲੇ 21 ਸਾਲਾਂ ਤੋਂ ਚੱਲਿਆ ਆ ਰਿਹਾ ਇੰਤਜ਼ਾਰ ਹੋਰ ਵਧਾ ਦਿੱਤਾ।


Tarsem Singh

Content Editor

Related News