ਸ਼ਰੁਤੀ ਅਤੇ ਦਕਸ਼ ਦੋਹਰੇ ਖਿਤਾਬ ਵੱਲ
Friday, Jun 08, 2018 - 11:00 AM (IST)

ਪੁਣੇ (ਬਿਊਰੋ)— ਸ਼ਰੁਤ ਅਹਿਲਾਵਤ ਅਤੇ ਦਕਸ਼ ਅਗਰਵਾਲ ਐੱਮ.ਐੱਸ.ਐੱਲ.ਟੀ.ਏ. -ਕੇ.ਪੀ.ਆਈ.ਟੀ. ਅਰੁਣ ਵਕਾਂਕਰ ਯਾਦਗਾਰੀ ਏਸ਼ੀਆਈ ਅੰਡਰ-14 ਟੈਨਿਸ ਟੂਰਨਾਮੈਂਟ 'ਚ ਦੋਹਰੇ ਖਿਤਾਬ ਆਪਣੇ ਨਾਂ ਕਰਨ ਵੱਲ ਵਧ ਰਹੇ ਹਨ। ਸ਼ਰੁਤੀ ਦਾ ਸਾਹਮਣਾ ਬਾਲਿਕਾ ਸਿੰਗਲ ਫਾਈਨਲ 'ਚ ਉਨ੍ਹਾਂ ਦੀ ਡਬਲਜ਼ ਜੋੜੀਦਾਰ ਵੇਦਾ ਪ੍ਰਪੂਰਣਾ ਨਾਲ ਹੋਵੇਗਾ ਜਦਕਿ ਦਕਸ਼ ਦਾ ਮੁਕਾਬਲਾ ਲੜਕਿਆਂ ਦੇ ਸਿੰਗਲ ਵਰਗ 'ਚ ਉਨ੍ਹਾਂ ਦੇ ਡਬਲਜ਼ ਜੋੜੀਦਾਰ ਮਾਨਸ ਧਾਮਨੇ ਨਾਲ ਹੋਵੇਗਾ।
ਦੋਹਾਂ ਗਰੁੱਪ ਦੇ ਫਾਈਨਲ 'ਚ ਪਹੁੰਚੇ ਖਿਡਾਰੀਆਂ ਨੇ ਆਪਣੀਆਂ-ਆਪਣੀਆਂ ਡਬਲਜ਼ ਮੁਕਾਬਲਿਆਂ ਦੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਸ਼ਰੁਤੀ ਨੇ ਰੂਮਾ ਗਾਈਕਾਈਵਾਰੀ ਨੂੰ 6-0, 6-0 ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ ਜਦਕਿ ਦਕਸ਼ ਨੇ ਅਨਰਘਾ ਗਾਂਗੁਲੀ ਨੂੰ 7-5, 6-1 ਨਾਲ ਹਰਾਇਆ। ਵੇਦਾ ਨੇ ਸੋਨਲ ਪਾਟਿਲ ਨੂੰ 6-2, 6-3 ਨਾਲ ਜਦਕਿ ਮਾਨਸ ਨੇ ਓਮਾਂਸ਼ ਸਹਾਰੀਆ ਨੂੰ 3-6, 7-6,6-2 ਨਾਲ ਹਰਾਇਆ।