ਮਹਾਰਾਸ਼ਟਰ ਓਪਨ : ਡੈਨੀਅਲ ਹੱਥੋਂ ਹਾਰੇ ਮੁਕੁੰਦ

Thursday, Feb 06, 2020 - 10:13 AM (IST)

ਮਹਾਰਾਸ਼ਟਰ ਓਪਨ : ਡੈਨੀਅਲ ਹੱਥੋਂ ਹਾਰੇ ਮੁਕੁੰਦ

ਸਪੋਰਟਸ ਡੈਸਕ— ਯੁਵਾ ਭਾਰਤੀ ਟੈਨਿਸ ਖਿਡਾਰੀ ਸ਼ਸ਼ੀ ਮੁਕੁੰਦ ਟਾਟਾ ਓਪਨ ਮਹਾਰਾਸ਼ਟਰ 'ਚ ਪਹਿਲੇ ਦੌਰ ਦੀ ਰੁਕਾਵਟ ਪਾਰ ਨਾ ਕਰ ਸਕੇ। ਵਾਈਲਡ ਕਾਰਡ ਤੋਂ ਪ੍ਰਵੇਸ਼ ਕਰਨ ਵਾਲੇ 23 ਸਾਲਾ ਮੁਕੁੰਦ ਨੂੰ ਜਾਪਾਨ ਦੇ ਟੇਰੋ ਡੇਨੀਆਲ ਦੇ ਹੱਥੋਂ 2-6, 6-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਸਿੰਗਲ 'ਚ ਪ੍ਰਜਨੇਸ਼ ਗੁਣੇਸ਼ਵਰਨ ਦੇ ਰੂਪ 'ਚ ਇਕਮਾਤਰ ਭਾਰਤੀ ਚੁਣੌਤੀ ਬਚੀ ਹੈ। ਆਖ਼ਰੀ-16 'ਚ ਹੁਣ ਡੇਨੀਅਲ ਦਾ ਸਾਹਮਣਾ ਆਸਟਰੇਲੀਆ ਦੇ ਜੇਮਸ ਡਕਬਰਥ ਨਾਲ ਹੋਵੇਗਾ। ਰਾਮਕੁਮਾਰ ਰਾਮਨਾਥਨ ਅਤੇ ਪੂਰਵ ਰਾਜਾ ਦੀ ਭਾਰਤੀ ਜੋੜੀ ਨੇ ਹਮਵਤਨ ਸੁਮਿਤ ਨਾਗਲ ਅਤੇ ਬੇਲਾਰੂਸ ਦੇ ਇਗੋਰ ਗੇਰਾਸਿਮੋਵ ਨੂੰ 7-6, 6-3 ਨਾਲ ਹਰਾ ਕੇ ਡਬਲਜ਼ ਦੇ ਕੁਆਰਟਰ ਫਾਈਨਲ 'ਚ ਪਹੁੰਚੇ। ਹੁਣ ਰਾਮਨਾਥਨ-ਰਾਜਾ ਦੀ ਟੱਕਰ ਲਿਏਂਡਰ ਪੇਸ ਅਤੇ ਮੈਥਿਊ ਐਬਡੇਨ ਨਾਲ ਹੋਵੇਗੀ।


author

Tarsem Singh

Content Editor

Related News