ਸ਼ੰਮੀ ਦੀ ਫਾਰਮ ਭਾਰਤ ਲਈ ਚਿੰਤਾ ਦਾ ਵਿਸ਼ਾ
Sunday, May 04, 2025 - 12:40 AM (IST)

ਮੁੰਬਈ– ਇੰਗਲੈਂਡ ਵਿਰੁੱਧ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਹਾਈ ਪ੍ਰੋਫਾਈਲ ਦੌਰੇ ਤੋਂ ਪਹਿਲਾਂ ਤਜਰਬੇਕਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦੀ ਫਾਰਮ ਭਾਰਤੀ ਟੀਮ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਗੋਡੇ ਦੀ ਸੱਟ ਕਾਰਨ 2023 ਪੁਰਸ਼ ਕ੍ਰਿਕਟ ਵਿਸ਼ਵ ਕੱਪ ਤੋਂ ਬਾਅਦ ਇਕ ਸਾਲ ਤੋਂ ਵੱਧ ਸਮੇਂ ਤੱਕ ਖੇਡ ਵਿਚੋਂ ਬਾਹਰ ਰਹਿਣ ਵਾਲੇ ਸ਼ੰਮੀ ਨੇ ਆਈ. ਸੀ. ਸੀ. ਪੁਰਸ਼ ਚੈਂਪੀਅਨਜ਼ ਟਰਾਫੀ ਵਿਚ ਭਾਰਤੀ ਟੀਮ ਵਿਚ ਵਾਪਸੀ ਕੀਤੀ ਸੀ। ਭਾਰਤ ਦੀ ਅਜੇਤੂ ਖਿਤਾਬੀ ਮੁਹਿੰਮ ਵਿਚ ਸ਼ੰਮੀ ਨੇ 9 ਵਿਕਟਾਂ ਲੈ ਕੇ ਅਹਿਮ ਭੂਮਿਕਾ ਨਿਭਾਈ ਸੀ।
ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਆਕਾਸ਼ ਚੋਪੜਾ ਦਾ ਮੰਨਣਾ ਹੈ ਕਿ ਮੌਜੂਦਾ ਆਈ. ਪੀ. ਐੱਲ. ਸੀਜ਼ਨ ਵਿਚ 34 ਸਾਲਾ ਸ਼ੰਮੀ ਦੀ ਹਾਲੀਆ ਫਾਰਮ ਭਾਰਤ ਨੂੰ ਇੰਗਲੈਂਡ ਦੌਰੇ ਲਈ ਚਿੰਤਾ ਦਾ ਵਿਸ਼ਾ ਬਣਾ ਦੇਵੇਗੀ। ਚੋਪੜਾ ਨੇ ਕਿਹਾ, ‘‘ਉਹ ਆਪਣੀ ਪ੍ਰਤਿਭਾ ਦੇ ਅਨੁਸਾਰ ਪ੍ਰਦਰਸ਼ਨ ਕਰਨ ਲਈ ਸੰਘਰਸ਼ ਕਰਦਾ ਦਿਸ ਰਿਹਾ ਹੈ। ਸਹੀ ਕਹਾਂ ਤਾਂ ਸੱਜੇ ਹੱਥ ਦਾ ਇਹ ਤੇਜ਼ ਗੇਂਦਬਾਜ਼ ਮੁਕਾਬਲੇਬਾਜ਼ੀ ਕ੍ਰਿਕਟ ਵਿਚ ਵਾਪਸੀ ਤੋਂ ਬਾਅਦ ਤੋਂ ਕੋਈ ਪ੍ਰਭਾਵ ਨਹੀਂ ਪਾ ਸਕਿਆ ਹੈ। ਇਹ ਇਕ ਵੱਡਾ ਸਵਾਲ ਹੈ। ਉਹ ਪਿਛਲੇ ਹਫਤੇ ਜਾਂ ਪਿਛਲੇ ਮਹੀਨੇ ਸੱਟ ਤੋਂ ਵਾਪਸ ਆਇਆ। ਉਸ ਨੇ ਪਿਛਲੇ ਸਾਲ ਘਰੇਲੂ ਕ੍ਰਿਕਟ ਖੇਡਣੀ ਸ਼ੁਰੂ ਕੀਤੀ ਸੀ ਤੇ ਹੁਣ ਮਈ ਆ ਚੁੱਕਾ ਹੈ। ਇਸ ਵਿਚਾਲੇ ਉਸ ਨੇ ਇਕ ਆਈ. ਸੀ. ਸੀ. ਈਵੈਂਟ (ਚੈਂਪੀਅਨਜ਼ ਟਰਾਫੀ) ਖੇਡਿਆ ਹੈ।