ਅਜਿਹੀ ਜਿੱਤ ਸਾਲਾਂ ਬਾਅਦ ਦੇਖੀ, ਮੇਰੇ ਹੰਝੂ ਨਹੀਂ ਰੁਕੇ : ਪਿੱਲੈ
Monday, Aug 05, 2024 - 04:04 PM (IST)
ਨਵੀਂ ਦਿੱਲੀ (ਬਿਊਰੋ) - ਮੇਰੀਆਂ ਅੱਖਾਂ ਵਿਚੋਂ ਹੰਝੂ ਆਪਣੇ ਆਪ ਵਹਿਣ ਲੱਗ ਗਏ। ਸਿਡਨੀ ਓਲੰਪਿਕ 2002 ਤੋਂ ਬਾਅਦ ਅਜਿਹਾ ਮੈਚ ਪਹਿਲੀ ਵਾਰ ਦੇਖਿਆ। ਸ਼੍ਰੀਜੇਸ਼ ਗੋਲ ਪੋਸਟ ਸਾਹਮਣੇ ਦੀਵਾਰ ਦੀ ਤਰ੍ਹਾਂ ਖੜ੍ਹਾ ਸੀ ਤੇ ਜਿੰਨੇ ਉਸ ਨੇ ਬਚਾਅ ਕੀਤੇ, ਉਹ ਚਮਤਕਾਰ ਤੋਂ ਘੱਟ ਨਹੀਂ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਦੀਪਿਕਾ ਪਾਦੂਕੋਣ ਨੇ ਦਿੱਤਾ ਪੁੱਤਰ ਨੂੰ ਜਨਮ! ਹਸਪਤਾਲ ਤੋਂ ਵਾਇਰਲ ਹੋਈ ਤਸਵੀਰ
ਮੇਰੇ ਰੌਂਗਟੇ ਖੜ੍ਹੇ ਹੋ ਗਏ ਸਨ ਮੈਚ ਦੇਖਦੇ ਸਮੇਂ। ਮੈਂ ਇੰਨਾ ਖੁਸ਼ ਹੋਇਆ ਕਿ ਪੈਨਲਟੀ ਸ਼ੂਟਆਊਟ ਵਿਚ ਭਾਰਤ ਦੇ ਚੌਥੇ ਗੋਲ ਤੋਂ ਬਾਅਦ ਜ਼ੋਰ ਨਾਲ ਰੌਲਾ ਪਾਉਣ ਲੱਗਾ। ਲੋਕ ਮੈਨੂੰ ਬੋਲਣ ਲੱਗੇ ਕਿ ਸਾਰੇ ਬਿਲਡਿੰਗ ਵਾਲੇ ਬਾਹਰ ਨਿਕਲ ਆਉਣਗੇ ਪਰ ਮੈਂ ਇੰਨਾ ਖੁਸ਼ ਸੀ ਕਿ ਦੱਸ ਨਹੀਂ ਸਕਦਾ। ਬਹੁਤ ਸਾਲਾਂ ਬਾਅਦ ਮੈਂ ਮੈਚ ਦਾ ਪੂਰਾ ਮਜ਼ਾ ਲਿਆ। ਇਕ ਮਿੰਟ ਲਈ ਵੀ ਜਗ੍ਹਾ ਤੋਂ ਨਹੀਂ ਉੱਠਿਆ। ਇਸ ਪ੍ਰਦਰਸ਼ਨ ਦੀ ਸ਼ਲਾਘਾ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।