ਸਵਿਯਾਤੇਕ ਨੇ ਸਾਲ ਦਾ ਪਹਿਲਾ ਡਬਲਯੂ. ਟੀ. ਏ. ਟੂਰ ਖਿਤਾਬ ਜਿੱਤਿਆ
Saturday, Aug 15, 2026 - 10:55 AM (IST)
ਟੋਰਾਂਟੋ–7ਵਾਂ ਦਰਜਾ ਪ੍ਰਾਪਤ ਇਗਾ ਸਵਿਯਾਤੇਕ ਨੇ ਨੈਸ਼ਨਲ ਬੈਂਕ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ’ਚ ਦੂਜਾ ਦਰਜਾ ਪ੍ਰਾਪਤ ਏਲੇਨਾ ਰਿਬਾਕੀਨਾ ਨੂੰ 6-2, 6-3 ਨਾਲ ਹਰਾ ਕੇ ਇਸ ਸਾਲ ਦਾ ਆਪਣਾ ਪਹਿਲਾ ਡਬਲਯੂ. ਟੀ. ਏ. ਟੂਰ ਖਿਤਾਬ ਜਿੱਤ ਲਿਆ। ਇਹ ਸਵਿਯਾਤੇਕ ਦਾ ਕੁੱਲ 26ਵਾਂ ਖਿਤਾਬ ਹੈ।
ਪੋਲੈਂਡ ਦੀ ਸਵਿਯਾਤੇਕ ਨੇ ਮੁਕਾਬਲੇ ਦੀ ਸ਼ੁਰੂਆਤ ’ਚ ਹੀ ਰਿਬਾਕੀਨਾ ਦੀ ਸਰਵਿਸ ਤੋੜ ਦਿੱਤੀ ਤੇ 29 ਮਿੰਟ ’ਚ ਪਹਿਲਾ ਸੈੱਟ ਆਪਣੇ ਨਾਂ ਕਰ ਲਿਆ। ਦੂਜੇ ਸੈੱਟ ’ਚ 2-2 ਦੇ ਸਕੋਰ ’ਤੇ ਉਸ ਨੇ ਇਕ ਹੋਰ ਬ੍ਰੇਕ ਹਾਸਲ ਕੀਤਾ ਤੇ 75 ਮਿੰਟਾਂ ’ਚ ਮੁਕਾਬਲਾ ਜਿੱਤ ਲਿਆ।
ਸਵਿਯਾਤੇਕ ਨੇ ਕਿਹਾ, ‘‘ਮੈਂ ਪੂਰੀ ਤਰ੍ਹਾਂ ਲੈਅ ’ਚ ਸੀ। ਮੈਂ ਮੁਕਾਬਲੇ ਨੂੰ ਤਾਕਤ ਨਾਲ ਜਿੱਤਣਾ ਚਾਹੁੰਦੀ ਸੀ।’’
