ਸਾਨੀਆ ਤੇ ਕ੍ਰਿਸਟੀਨਾ ਦੀ ਜੋੜੀ ਕਲੇਵਲੈਂਡ ''ਚ ਉਪ ਜੇਤੂ

08/29/2021 7:20:48 PM

ਕਲੇਵਲੈਂਡ- ਭਾਰਤ ਦੀ ਤਜ਼ਰਬੇਕਾਰ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਤੇ ਅਮਰੀਕਾ ਦੀ ਉਨ੍ਹਾਂ ਦੀ ਜੋੜੀਦਾਰ ਕ੍ਰਿਸਟੀਨਾ ਮੈਕਹਾਲ ਫ਼ਾਈਨਲ 'ਚ ਸ਼ੁਕੋ ਆਯੋਮਾ ਤੇ ਐਨਾ ਸ਼ਿਬਾਹਾਰਾ ਦੀ ਚੋਟੀ ਦਾ ਦਰਜਾ ਪ੍ਰਾਪਤ ਜੋੜੀ ਦੇ ਖ਼ਿਲਾਫ਼ ਹਾਰ ਦੇ ਨਾਲ ਡਬਲਯੂ. ਟੀ. ਏ. 250 ਟੈਨਿਸ ਪ੍ਰਤੀਯੋਗਿਤਾ 'ਚ ਉਪ ਜੇਤੂ ਰਹੀਆਂ । ਸਾਨੀਆ ਤੇ ਕ੍ਰਿਸਟੀਨਾ ਨੂੰ ਫ਼ਾਈਨਲ 'ਚ ਜਾਪਾਨ ਦੀ ਜੋੜੀ ਦੇ ਖ਼ਿਲਾਫ਼ ਇਕ ਘੰਟੇ ਤੇ 24 ਮਿੰਟ 'ਚ 5-7, 3-6 ਨਾਲ ਹਰਾ ਝੱਲਣੀ ਪਈ। ਸੈਸ਼ਨ ਦੇ ਪਹਿਲੇ ਫ਼ਾਈਨਲ 'ਚ ਜਗ੍ਹਾ ਬਣਾਉਣ ਲਈ ਸਾਨੀਆ ਨੂੰ 180 ਰੈਂਕਿੰਗ ਅੰਕ ਤੇ ਤਿੰਨ ਹਜ਼ਾਰ ਡਾਲਰ ਦੀ ਰਾਸ਼ੀ ਮਿਲੀ।


Tarsem Singh

Content Editor

Related News