''ਕ੍ਰਿਕਟ ਦੇ ਭਗਵਾਨ'' ਨੇ ਅੱਜ ਦੇ ਦਿਨ ਰੱਖਿਆ ਸੀ ਮੈਦਾਨ ''ਚ ਪੈਰ

11/15/2018 12:34:52 PM

ਨਵੀਂ ਦਿੱਲੀ— ਟੀਮ ਇੰਡੀਆ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਜਿਨ੍ਹਾਂ ਨੂੰ ਕ੍ਰਿਕਟ ਦੇ ਭਗਵਾਨ ਵੀ ਕਿਹਾ ਜਾਂਦਾ ਹੈ ਉਨ੍ਹਾਂ ਨੇ ਅੱਜ ਦੇ ਹੀ ਦਿਨ 1989 ਅੰਤਰਰਾਸ਼ਟਰੀ ਕ੍ਰਿਕਟ 'ਚ ਡੈਬਿਊ ਕੀਤਾ ਸੀ, ਇਸ ਦੌਰਾਨ ਟੀਮ ਇੰਡੀਆ ਪਾਕਿਸਤਾਨ ਦੇ ਦੌਰੇ 'ਤੇ ਸੀ ਅਤੇ ਲਾਹੌਰ 'ਚ ਖੇਡੇ ਗਏ ਪਹਿਲੇ ਮੈਚ ਦੇ ਨਾਲ ਹੀ ਭਾਰਤੀ ਟੀਮ ਦੀ ਪਲੇਇੰਗ ਇਲੈਵਨ 'ਚ 16 ਸਾਲ ਦੇ ਸਚਿਨ ਤੇਂਦੁਲਕਰ ਨੂੰ ਮੌਕਾ ਦਿੱਤਾ ਗਿਆ ਸੀ। ਉਸ ਸਮੇਂ ਪਾਕਿਸਤਾਨ ਟੀਮ ਦੇ ਕਪਤਾਨ ਇਮਰਾਨ ਖਾਨ ਅਤੇ ਭਾਰਤੀ ਟੀਮ ਦੇ ਕਪਤਾਨ ਕ੍ਰਿਸ਼ਨਮਚਾਰੀ ਸ਼੍ਰੀਕਾਂਤ ਸਨ। ਨਾਲ ਹੀ ਉਸ ਸੀਰੀਜ਼ 'ਚ ਟੀਮ ਇੰਡੀਆ ਗਾਵਸਕਰ, ਵੇਂਗਸਰਕਰ ਅਤੇ ਮੋਹਿੰਦਰ ਅਮਰਨਾਥ ਵਰਗੇ ਸਿਤਾਰਿਆਂ ਨਾਲ ਸਜੀ ਹੋਈ ਸੀ। ਅਜਿਹੇ 'ਚ ਸਚਿਨ ਕੋਲ ਆਪਣਾ ਟੈਲੇਂਟ ਦਿਖਾਉਣ ਦਾ ਪੂਰਾ ਮੌਕਾ ਸੀ। ਸਚਿਨ ਇਸ ਮੈਚ 'ਚ 6ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਅਤੇ 24 ਗੇਂਦਾਂ 'ਚ 15 ਦੌੜਾਂ ਬਣਾ ਕੇ ਵਕਾਰ ਯੂਨੁਸ ਦੀ ਗੇਂਦ 'ਤੇ ਬੋਲਡ ਹੋ ਗਏ,ਪਰ ਸਚਿਨ ਨੇ ਇਸ ਪਾਰੀ ਨਾਲ ਹੀ ਲੋਕਾਂ ਦਾ ਧਿਆਨ ਆਪਣੀ ਵੱਲ ਖਿੱਚਿਆ ਅਤੇ ਆਉਣ ਵਾਲੇ ਸਾਲਾਂ 'ਚ ਟੀਮ ਇੰਡੀਆ ਦੇ ਨਿਯਮਿਤ ਖਿਡਾਰੀ ਬਣ ਗਏ।

15 ਨਵੰਬਰ 1989 ਨੂੰ ਕਰਾਚੀ 'ਚ ਸ਼ੁਰੂ ਹੋਏ ਇਸ ਟੈਸਟ 'ਚ ਸਚਿਨ ਨਾਲ ਪਾਕਿਸਤਾਨ ਟੀਮ ਵੱਲੋਂ ਵਕਾਰ ਯੁਨੁਸ ਨੇ ਵੀ ਡੈਬਿਊ ਕੀਤਾ ਸੀ। ਵਕਾਰ ਉਸ ਸਮੇਂ 18 ਸਾਲ ਦੇ ਸਨ। ਉਨ੍ਹਾਂ ਨੇ ਉਸ ਮੈਚ 'ਚ 4 ਵਿਕਟਾਂ ਝਟਕੀਆਂ ਸਨ। ਜਿਸ 'ਚ ਇਕ ਵਿਕਟ ਸਚਿਨ ਦਾ ਵੀ ਸੀ। ਆਉਣ ਵਾਲੇ ਸਾਲਾਂ 'ਚ ਵਕਾਰ ਨੇ ਵੀ ਗੇਂਦਬਾਜ਼ੀ 'ਚ ਖੂਬ ਨਾਂ ਕਮਾਇਆ ਅਤੇ ਪਾਕਿਸਤਾਨ ਦੇ ਬਿਹਤਰੀਨ ਗੇਂਦਬਾਜ਼ਾਂ 'ਚੋਂ ਇਕ ਰਹੇ।

ਡੈਬਿਊ ਕਰਨ ਤੋਂ ਪਹਿਲਾਂ ਸਚਿਨ ਤੇਂਦੁਲਕਰ ਦਾ ਸੁਪਨਾ ਤੇਜ਼ ਗੇਂਦਬਾਜ਼ ਬਣਨ ਦਾ ਸੀ। ਸਾਲ 1987 'ਚ ਡੈਨਿਸ ਲਿਲੀ ਦੀ ਐੱਮ.ਆਰ.ਐੱਫ. ਫਾਊਂਡੇਸ਼ਨ ਨੇ ਸਚਿਨ ਨੂੰ ਰਿਜੈਕਟ ਕਰ ਦਿੱਤਾ ਸੀ ਅਤੇ ਉਹ ਆਉਣ ਵਾਲੇ ਸਾਲਾਂ 'ਚ ਕਲਾਸਿਕ ਬੱਲੇਬਾਜ਼ ਦੇ ਨਾਂ ਸਪਿਨ ਗੇਂਦਬਾਜ਼ ਬਣ ਗਏ। ਉਸ ਸਮੇਂ ਸਚਿਨ ਦੀ ਉਮਰ 14 ਸਾਲ ਦੀ ਸੀ।

ਅਕਤੂਬਰ 1995 'ਚ ਸਚਿਨ ਤੇਂਦੁਲਕਰ ਨੇ ਵਰਲਡ ਟੇਲ ਨਾਲ 31.5 ਕਰੋੜ ਰੁਪਏ ਦਾ ਕਾਨਟ੍ਰੈਕਟ ਪੰਜ ਸਾਲਾਂ ਲਈ ਸਾਈਨ ਕੀਤਾ ਸੀ ਅਤੇ ਇਸ ਦੇ ਨਾਲ ਹੀ ਉਹ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟਰ ਬਣ ਗਏ।

ਸਚਿਨ ਦੀ ਫਰਾਰੀ ਕਾਰ ਨੂੰ ਲੈ ਕੇ ਹਾਲ ਹੀ ਦੇ ਸਾਲਾਂ 'ਚ ਬਹੁਤ ਚਰਚਾ ਹੋਈ ਸੀ ਤੁਹਾਨੂੰ ਦੱਸ ਦਈਏ ਕਿ ਸਚਿਨ ਤੇਂਦੁਲਕਰ ਕੋਲ ਪਹਿਲੀ ਕਾਰ ਮਾਰੂਤੀ-800 ਸੀ।

suman saroa

This news is Content Editor suman saroa