ਰੂਸੀ ਵੇਟਲਿਫਟਰ ਆਂਦ੍ਰੇਈ ਦੇਮਾਨੋਵ ਡੋਪਿੰਗ ਕਾਰਣ ਸਸਪੈਂਡ
Thursday, Jul 09, 2020 - 02:34 AM (IST)
ਬੁਡਾਪੇਸਟ– ਰੂਸ ਦੇ 2 ਵਾਰ ਦੇ ਯੂਰਪੀ ਚੈਂਪੀਅਨ ਵੇਟਲਿਫਟਰ ਆਂਦ੍ਰੇਈ ਦੇਮਾਨੋਵ ਨੂੰ ਪਾਬੰਦੀਸ਼ੁਦਾ ਸਟੇਰਾਇਡ ਦੇ ਸੇਵਨ ਲਈ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਅਸਥਾਈ ਤੌਰ ’ਤੇ ਸਸਪੈਂਡ ਕਰ ਦਿੱਤਾ ਗਿਆ ਹੈ। ਕੌਮਾਂਤਰੀ ਵੇਟਲਿਫਟਿੰਗ ਮਹਾਸੰਘ (ਆਈ. ਡਬਲਯੂ. ਐੱਫ.) ਨੇ ਕਿਹਾ ਕਿ ਦੇਮਾਨੋਵ ਨੂੰ ਇਕ ਐਨਾਬੋਲਿਕ ਸਟੇਰਾਇਡ ਡੀ. ਐੱਚ. ਸੀ. ਐੱਮ. ਟੀ. ਦੇ ਸੇਵਨ ਦਾ ਦੋਸ਼ੀ ਪਾਇਆ ਗਿਆ ਹੈ। ਇਸ ਨੂੰ ਟੁਰਿਨਾਬੋਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਤੇ ਵੇਟਲਿਫਟਰ ਤੇ ਹੋਰ ਖੇਡਾਂ ਦੇ ਖਿਡਾਰੀ ਇਸ ਦਾ ਇਸਤੇਮਾਲ ਕਰਦੇ ਰਹੇ ਹਨ। ਦੇਮਾਨੋਵ ਨੂੰ ਹੁਣ ਅਨੁਸ਼ਾਸਨੀ ਕਾਰਵਾਈ ’ਚੋਂ ਲੰਘਣਾ ਪਵੇਗਾ। ਦੇਮਾਨੋਵ ’ਤੇ ਇਸ ਤੋਂ ਪਹਿਲਾਂ 2012 ਲੰਡਨ ਓਲੰਪਿਕ ’ਚ ਟੁਰਿਨਾਬੋਲ ਲੈਣ ਲਈ 2016 ’ਚ 2 ਸਾਲ ਦੀ ਪਾਬੰਦੀ ਲਾਈ ਗਈ ਸੀ ਤੇ ਉਦੋਂ ਤੋਂ ਉਸ ਨੇ ਕਿਸੇ ਟੂਰਨਾਮੈਂਟ ’ਚ ਹਿੱਸਾ ਨਹੀਂ ਿਲਆ ਸੀ।