ਰੂਸੀ ਟੈਨਿਸ ਖਿਡਾਰੀ ਆਂਦਰੇ ਰੂਬਲੇਵ ਕੋਰੋਨਾ ਪਾਜ਼ੇਟਿਵ

Monday, Dec 27, 2021 - 05:21 PM (IST)

ਰੂਸੀ ਟੈਨਿਸ ਖਿਡਾਰੀ ਆਂਦਰੇ ਰੂਬਲੇਵ ਕੋਰੋਨਾ ਪਾਜ਼ੇਟਿਵ

ਬਾਰਸੀਲੋਨਾ (ਵਾਰਤਾ) : ਰੂਸ ਦੇ ਸਟਾਰ ਟੈਨਿਸ ਖਿਡਾਰੀ ਆਂਦਰੇ ਰੂਬਲੇਵ ਕੋਰੋਨਾ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੈਣ ਦੇ ਬਾਵਜੂਦ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ। ਦੁਨੀਆ ਦੇ ਨੰਬਰ 5 ਖਿਡਾਰੀ ਰੂਬਲੇਵ ਨੇ ਸੋਮਵਾਰ ਨੂੰ ਇਕ ਟਵੀਟ ਵਿਚ ਜਾਣਕਾਰੀ ਦਿੱਤੀ, ‘ਮੈਂ ਇਸ ਸਮੇਂ ਬਾਰਸੀਲੋਨਾ ਵਿਚ ਹਾਂ ਅਤੇ ਬਦਕਿਸਮਤੀ ਨਾਲ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹਾਂ। ਮੈਂ ਹੁਣ ਆਈਸੋਲੇਸ਼ਨ ਵਿਚ ਹਾਂ ਅਤੇ ਡਾਕਟਰਾਂ ਦੀ ਨਿਗਰਾਨੀ ਵਿਚ ਸਾਰੇ ਪ੍ਰੋਟੋਕਾਲਸ ਦਾ ਪਾਲਣ ਕਰ ਰਿਹਾ ਹਾਂ। ਮੈਂ ਪੂਰੀ ਤਰ੍ਹਾਂ ਨਾਲ ਵੈਕਸੀਨੇਟ ਹਾਂ ਅਤੇ ਏ.ਟੀ.ਪੀ. ਕੱਪ ਅਤੇ ਆਸਟ੍ਰੇਲੀਅਨ ਓਪਨ ਟੂਰਨਾਮੈਂਟ ਦੀ ਤਿਆਰੀ ਕਰ ਰਿਹਾ ਸੀ। ਹੁਣ ਮੈਨੂੰ ਠੀਕ ਹੋਣਾ ਪਵੇਗਾ ਅਤੇ ਮੈਂ ਮੈਲਬੌਰਨ ਉਦੋਂ ਜਾਵਾਂਗਾ ਜਦੋਂ ਇਹ ਸਾਰਿਆਂ ਲਈ ਸੁਰੱਖਿਅਤ ਹੋਵੇਗਾ।’

PunjabKesari

ਜ਼ਿਕਰਯੋਗ ਹੈ ਕਿ ਰੂਬਲੇਵ ਨੇ ਇਸ ਮਹੀਨੇ ਆਬੂਧਾਬੀ ਵਿਚ ਮੁਬਾਡਾਲਾ ਵਿਸ਼ਵ ਟੈਨਿਸ ਚੈਂਪੀਅਨਸ਼ਿਪ ਜਿੱਤੀ ਸੀ, ਜੋ ਕੋਰੋਨਾ ਵਾਇਰਸ ਲਈ ਇਕ ਸੁਪਰਸਪ੍ਰੈਡਿੰਗ ਇਵੈਂਟ ਬਣ ਗਿਆ। ਉਨ੍ਹਾਂ ਤੋਂ ਪਹਿਲਾਂ ਟੈਨਿਸ ਖਿਡਾਰੀ ਰਾਫੇਲ ਨਡਾਲ, ਡੈਨਿਸ ਸ਼ਾਪੋਵਾਲੋਵ, ਓਨਸ ਜਬੂਰ ਅਤੇ ਬੇÇਲੰਡਾ ਬੇਨਕਿਕ ਨੇ ਇਸ ਇਵੈਂਟ ਵਿਚ ਮੁਕਾਬਲਾ ਕਰਨ ਦੇ ਬਾਅਦ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੀ ਪੁਸ਼ਟੀ ਕੀਤੀ ਸੀ।


author

cherry

Content Editor

Related News