ਰੋਲੈਂਟ ਓਲਟਮੈਂਸ ਨੇ ਪਾਕਿਸਤਾਨ ਹਾਕੀ ਟੀਮ ਦੇ ਮੁੱਖ ਕੋਚ ਦਾ ਛੱਡਿਆ ਅਹੁਦਾ
Tuesday, Sep 03, 2024 - 06:08 PM (IST)
ਕਰਾਚੀ- ਪਾਕਿਸਤਾਨ ਹਾਕੀ ਟੀਮ ਦੇ ਮੁੱਖ ਕੋਚ ਰੋਲੈਂਟ ਓਲਟਮੈਂਸ ਨੇ ਲੰਬੇ ਸਮੇਂ ਦੇ ਸਮਝੌਤੇ ਦੀ ਘਾਟ ਦਾ ਹਵਾਲਾ ਦਿੰਦੇ ਹੋਏ ਆਗਾਮੀ ਏਸ਼ੀਆਈ ਚੈਂਪੀਅਨਸ ਟਰਾਫੀ (ਏ. ਸੀ. ਟੀ.) ਲਈ ਚੀਨ ਵਿਚ ਟੀਮ ਨਾਲ ਜੁੜਨ ਤੋਂ ਮਨ੍ਹਾ ਕਰ ਦਿੱਤਾ। ਓਲਟਮੈਂਸ ਇਸ ਸਾਲ ਦੀ ਸ਼ੁਰੂਆਤ ਤੋਂ ਸੀਨੀਅਰ ਟੀਮ ਨਾਲ ਕੰਮ ਕਰ ਰਿਹਾ ਹੈ। ਉਸ ਨੇ ਸਿੱਧੇ ਹੁਲੁਨਬੁਈਰ ਵਿਚ ਟੀਮ ਵਿਚ ਸ਼ਾਮਲ ਹੋਣਾ ਸੀ ਪਰ ਆਖਰੀ ਸਮੇਂ ਵਿਚ ਉਸ ਨੇ ਇਸ ਤੋਂ ਇਨਕਾਰ ਕਰ ਦਿੱਤਾ।
ਪਾਕਿਸਤਾਨ ਹਾਕੀ ਸੰਘ ਦੇ ਇਕ ਅਧਿਕਾਰਤ ਸੂਤਰ ਨੇ ਕਿਹਾ,‘ਓਲਟਮੈਂਸ ਨੇ ਪੀ. ਐੱਚ. ਐੱਫ. ਨੂੰ ਸੂਚਿਤ ਕਰ ਦਿੱਤਾ ਹੈ ਕਿ ਉਹ ਕੋਚਿੰਗ ਲਈ ਉਪਲੱਬਧ ਨਹੀਂ ਹੈ ਕਿਉਂਕਿ ਉਹ ਲੰਬੇ ਸਮੇਂ ਤੇ ਸਹੀ ਕਰਾਰ ਚਾਹੁੰਦਾ ਹੈ।’’ ਓਲਟਮੈਂਸ ਨੇ 2013 ਤੇ 2017 ਵਿਚਾਲੇ ਭਾਰਤੀ ਹਾਕੀ ਟੀਮ ਦੇ ਹਾਈ ਪ੍ਰਫਾਰਮੈਂਸ ਡਾਇਰੈਕਟਰ ਤੇ ਮੁੱਖ ਕੋਚ ਦੇ ਰੂਪ ਵਿਚ ਵੀ ਕੰਮ ਕੀਤਾ ਸੀ। ਛੇ ਟੀਮਾਂ ਦਾ ਏ. ਸੀ. ਟੂਰਨਾਮੈਂਟ 8 ਤੋਂ 17 ਸਤੰਬਰ ਤੱਕ ਆਯੋਜਿਤ ਹੋਵੇਗਾ।