''ਰੋਹਿਤ World Class ਖਿਡਾਰੀ, ਟੀਮ ਨੂੰ 6ਵਾਂ ਖ਼ਿਤਾਬ ਦਿਵਾਉਣ ''ਚ ਨਿਭਾਏਗਾ ਅਹਿਮ ਭੂਮਿਕਾ'' ; ਬੋਲਟ
Friday, Apr 25, 2025 - 03:21 PM (IST)

ਸਪੋਰਟਸ ਡੈਸਕ- ਪਹਿਲੇ 5 'ਚੋਂ 4 ਮੁਕਾਬਲੇ ਹਾਰ ਕੇ ਤੇ ਫ਼ਿਰ ਅਗਲੇ 4 ਦੇ 4 ਮੁਕਾਬਲੇ ਜਿੱਤਣ ਵਾਲੀ ਮੁੰਬਈ ਇੰਡੀਅਨਜ਼ ਇਸ ਸਮੇਂ ਪੁਆਇੰਟ ਟੇਬਲ 'ਚ ਚੌਥੇ ਸਥਾਨ 'ਤੇ ਕਾਬਜ਼ ਹੈ। ਇਸ ਦੌਰਾਨ ਮੁੰਬਈ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ ਰੋਹਿਤ ਸ਼ਰਮਾ ਦੀ ਤਾਰੀਫ਼ ਕਰਦਿਆਂ ਕਿਹਾ ਕਿ ਰੋਹਿਤ ਸ਼ਰਮਾ ਵਿਸ਼ਵ ਪੱਧਰੀ ਖਿਡਾਰੀ ਹੈ ਅਤੇ ਟੀਮ ਨੂੰ ਰਕਿਾਰਡ 6ਵਾਂ ਆਈ.ਪੀ.ਐੱਲ. ਖਿਤਾਬ ਦੁਆਉਣ ’ਚ ਵੱਡੀ ਭੂਮਿਕਾ ਨਿਭਾਏਗਾ।
ਬੋਲਟ ਨੇ ਸਨਰਾਈਜ਼ਰਸ ਹੈਦਰਾਬਾਦ ਖਿਲਾਫ 4 ਵਕਿਟਾਂ ਲੈ ਕੇ ਮੁੰਬਈ ਇੰਡੀਅਨਜ਼ ਦੀ ਲਗਾਤਾਰ ਚੌਥੀ ਜਿੱਤ ਵਿਚ ਮੁੱਖ ਭੂਮਕਿਾ ਨਿਭਾਈ ਸੀ। ਸਨਰਾਈਜ਼ਰਸ ਨੂੰ 8 ਵਕਿਟਾਂ ’ਤੇ 143 ਦੌੜਾਂ ’ਤੇ ਰੋਕਣ ਤੋਂ ਬਾਅਦ ਰੋਹਿਤ ਦੀਆਂ 46 ਗੇਂਦਾਂ ’ਚ 70 ਦੌੜਾਂ ਦੀ ਮਦਦ ਨਾਲ ਮੁੰਬਈ ਨੇ ਸਿਰਫ਼ 15.4 ਓਵਰਾਂ ’ਚ ਹੀ ਟੀਚਾ ਹਾਸਲ ਕਰ ਲਿਆ ਸੀ।
ਇਹ ਵੀ ਪੜ੍ਹੋ- ਅਗਸਤ 'ਚ ਹੋਵੇਗਾ ਏਸ਼ੀਆ ਕੱਪ, ਕੀ ਪਾਕਿਸਤਾਨੀ ਟੀਮ ਹਿੱਸਾ ਲੈਣ ਲਈ ਆਵੇਗੀ ਭਾਰਤ ?
ਟ੍ਰੇਂਟ ਬੋਲਟ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਮੁੰਬਈ ਦੀ ਪੂਰੀ ਟੀਮ ’ਚ ਵਿਸ਼ਵ ਪੱਧਰੀ ਖਿਡਾਰੀ ਹਨ ਅਤੇ ਰੋਹਿਤ ਬਾਰੇ ਕਿਸੇ ਨੂੰ ਕੁਝ ਦੱਸਣ ਦੀ ਜ਼ਰੂਰਤ ਨਹੀਂ ਹੈ। ਉਸ ਨੇ ਕਿਹਾ ਕਿ ਹਰ ਕੋਈ ਟੀਮ ਦੀ ਜਿੱਤ ’ਚ ਯੋਗਦਾਨ ਦੇਣਾ ਚਾਹੁੰਦਾ ਹੈ ਪਰ ਰੋਹਿਤ ਪਿਛਲੇ ਕੁਝ ਮੈਚਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਉਹ ਸੈਸ਼ਨ ਦੇ ਬਾਕੀ ਮੈਚਾਂ ’ਚ ਵੀ ਸਾਡੇ ਲਈ ਵੱਡੀ ਭੂਮਿਕਾ ਨਿਭਾਏਗਾ। ਬੋਲਟ ਨੇ ਹਾਰਦਕਿ ਪੰਡਯਾ ਦੀ ਕਪਤਾਨੀ ਦੀ ਤਾਰੀਫ ਕਰਦਿਆਂ ਕਿਹਾ ਕਿ ਹਾਰਦਿਕ ਇਕ ਜਨੂੰਨੀ ਕ੍ਰਿਕਟਰ ਹੈ ਅਤੇ ਕਾਫੀ ਹੁਨਰਮੰਦ ਵੀ। ਉਹ ਬਿਹਤਰੀਨ ਕਪਤਾਨ ਅਤੇ ਮੋਰਚੇ ਦੀ ਅਗਵਾਈ ਕਰਦਾ ਹੈ।
ਉਸ ਨੇ ਕਿਹਾ ਕਿ ਉਹ ਮੇਰੇ ਮਨਸਪਸੰਦ ਕ੍ਰਿਕਟਰਾਂ ’ਚੋਂ ਹੈ। ਲਿਹਾਜ਼ਾ ਉਸ ਦੀ ਕਪਤਾਨੀ ’ਚ ਖੇਡਣਾ ਸ਼ਾਨਦਾਰ ਤਜੁਰਬਾ ਹੈ। ਪਹਿਲੇ 5 ’ਚੋਂ 4 ਮੈਚ ਹਾਰਨ ਤੋਂ ਬਾਅਦ ਮੁੰਬਈ ਨੇ ਲਗਾਤਾਰ 4 ਜਿੱਤਾਂ ਦਰਜ ਕਰ ਕੇ ਪਲੇਆਫ ਦੀਆਂ ਉਮੀਦਾਂ ਕਾਇਮ ਰੱਖੀਆਂ ਹਨ ਪਰ ਬੋਲਟ ਜ਼ਿਆਦਾ ਅੱਗੇ ਨਹੀਂ ਸੋਚ ਰਿਹਾ।
ਇਹ ਵੀ ਪੜ੍ਹੋ- ਭਾਰਤ ਦੀ ਰਾਜਧਾਨੀ 'ਚ ਬੰਦ ਦਾ ਐਲਾਨ
ਉਸ ਨੇ ਕਿਹਾ ਕਿ ਸ਼ੁਰੂਆਤ ’ਚ ਅਸੀਂ ਲੈਅ ਹਾਸਲ ਨਹੀਂ ਕਰ ਸਕੇ ਸੀ ਪਰ ਲਗਾਤਾਰ 4 ਜਿੱਤਾਂ ਤੋਂ ਬਾਅਦ ਅਸੀਂ ਉਹ ਕਮੀ ਪੂਰੀ ਕਰ ਲਈ ਹੈ। ਸਾਡੀ ਟੀਮ ਚੰਗਾ ਖੇਡ ਰਹੀ ਹੈ ਅਤੇ ਇਸ ਨੂੰ ਕਾਇਮ ਰੱਖਣਾ ਚਾਹਾਂਗੇ। ਜ਼ਿਆਦਾ ਅੱਗੇ ਦੀ ਨਹੀਂ ਸੋਚ ਰਹੇ ਕਿਉਂਕਿ ਹਾਲਾਤ ਬਦਲਣ ’ਚ ਦੇਰ ਨਹੀਂ ਲੱਗਦੀ। ਅਜੇ ਟੂਰਨਾਮੈਂਟ ’ਚ ਕਾਫੀ ਕ੍ਰਿਕਟ ਬਾਕੀ ਹੈ।
ਇਹ ਵੀ ਪੜ੍ਹੋ- 'ਪਾਕਿਸਤਾਨੀਆਂ ਦੀ ਪਛਾਣ ਕਰ ਭੇਜੋ ਵਾਪਸ...', ਅਮਿਤ ਸ਼ਾਹ ਨੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਖੜਕਾ'ਤੇ ਫ਼ੋਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e