ਵਿਰਾਟ ਨੇ ਜਿਸ ਤਰ੍ਹਾਂ ਨਾਲ ਬੱਲੇਬਾਜ਼ੀ ਕੀਤੀ, ਮੈਂ ਉਸ ਤੋਂ ਬਹੁਤ ਖੁਸ਼ ਹਾਂ : ਰੋਹਿਤ ਸ਼ਰਮਾ

Saturday, Feb 19, 2022 - 01:38 AM (IST)

ਕੋਲਕਾਤਾ- ਭਾਰਤ ਨੇ ਵੈਸਟਇੰਡੀਜ਼ ਨੂੰ ਦੂਜੇ ਟੀ-20 ਸੀਰੀਜ਼ ਵਿਚ 8 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਦੇ ਨਾਲ ਹੀ ਭਾਰਤ ਨੇ 3 ਮੈਚਾਂ ਦੀ ਸੀਰੀਜ਼ ਵਿਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਇਸ ਜਿੱਤ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਬਹੁਤ ਖੁਸ਼ ਹਨ। ਇਸ ਦੌਰਾਨ ਵਿਰਾਟ ਕੋਹਲੀ ਦੀ ਪਾਰੀ ਨੂੰ ਲੈ ਕੇ ਵੀ ਰੋਹਿਤ ਸ਼ਰਮਾ ਨੇ ਬਿਆਨ ਦਿੱਤਾ ਹੈ।

PunjabKesari

ਇਹ ਖ਼ਬਰ ਪੜ੍ਹੋ- IND v WI : ਦੂਜੇ ਟੀ20 ਮੈਚ 'ਚ ਵਿੰਡੀਜ਼ ਕਪਤਾਨ ਪੋਲਾਰਡ ਬਣਾਉਣਗੇ ਇਹ ਵੱਡਾ ਰਿਕਾਰਡ
ਰੋਹਿਤ ਸ਼ਰਮਾ ਨੇ ਕਿਹਾ ਕਿ ਵੈਸਟਇੰਡੀਜ਼ ਵਰਗੀ ਟੀਮ ਦੇ ਵਿਰੁੱਧ ਖੇਡਦੇ ਹੋਏ ਹਮੇਸ਼ਾ ਡਰ ਰਹਿੰਦਾ ਹੈ। ਸਾਨੂੰ ਪਤਾ ਸੀ ਕਿ ਇਹ ਥੋੜਾ ਮੁਸ਼ਕਿਲ ਹੋਣ ਵਾਲਾ ਹੈ। ਅਸੀਂ ਇਸ ਦੇ ਲਈ ਪਹਿਲਾਂ ਤੋਂ ਹੀ ਤਿਆਰ ਸੀ। ਦਬਾਅ ਵਿਚ ਅਸੀਂ ਆਪਣੇ ਪਲਾਨ 'ਤੇ ਟਿਕੇ ਰਹੇ। ਇਸ ਸਮੇਂ ਅਨੁਭਵ ਕਾਫੀ ਕੰਮ ਆਉਂਦਾ ਹੈ। ਸਾਰੇ ਗੇਂਦਬਾਜ਼ਾਂ ਨੇ ਸ਼ਾਨਦਾਰ ਯਾਰਕਰ ਅਤੇ ਬਾਊਂਸਰਸ ਦਾ ਇਸਤੇਮਾਲ ਕਰਕੇ ਉਨ੍ਹਾਂ ਨੂੰ ਰੋਕਿਆ। 

PunjabKesari

ਇਹ ਖ਼ਬਰ ਪੜ੍ਹੋ-AUS vs SL : ਆਸਟਰੇਲੀਆ ਨੇ ਸ਼੍ਰੀਲੰਕਾ ਨੂੰ 6 ਵਿਕਟਾਂ ਨਾਲ ਹਰਾਇਆ
ਵਿਰਾਟ ਦੀ ਪਾਰੀ 'ਤੇ ਰੋਹਿਤ ਸ਼ਰਮਾ ਨੇ ਕਿਹਾ ਕਿ ਇਹ ਉਸਦੇ ਲਈ ਬਹੁਤ ਮਹੱਤਵਪੂਰਨ ਪਾਰੀ ਸੀ। ਉਸ ਨੇ ਮੇਰੇ ਤੋਂ ਦਬਾਅ ਹਟਾ ਦਿੱਤਾ। ਆਖਿਰ ਦੇ ਓਵਰਾਂ ਵਿਚ ਰਿਸ਼ਭ ਪੰਤ ਅਤੇ ਵੈਂਕਟੇਸ਼ ਅਈਅਰ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਬਹੁਤ ਖੁਸ਼ ਹਾਂ, ਜਿਸ ਤਰ੍ਹਾਂ ਨਾਲ ਖਿਡਾਰੀ ਪਰਿਪੱਕਤਾ ਦਿਖਾ ਰਹੇ ਹਨ। ਸਾਡੀ ਫੀਲਡਿੰਗ ਅੱਜ ਖਰਾਬ ਰਹੀ। ਮੈਚ ਵਿਚ ਉਹੀ ਖਰਾਬ ਸਮਾਂ ਸੀ। ਜੇਕਰ ਅਸੀਂ ਉਹ ਸਾਰੇ ਕੈਚ ਫੜ ਲੈਂਦੇ ਤਾਂ ਬਹੁਤ ਵਧੀਆ ਹੁੰਦਾ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News