ਵਿੰਡੀਜ਼ ਦੌਰੇ ਤੋਂ ਪਹਿਲਾਂ ਟੀਮ ਇੰਡੀਆ ਦੇ ਸਾਥੀਆਂ ਨੂੰ ਮਿਲੇ ਰਿਸ਼ਭ ਪੰਤ, ਸਾਂਝੀਆਂ ਕੀਤੀਆਂ ਤਸਵੀਰਾਂ

06/27/2023 10:07:31 AM

ਸਪੋਰਟਸ ਡੈਸਕ- ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ, ਜੋ ਕਿ ਸੱਟਾਂ ਤੋਂ ਉਭਰ ਰਹੇ ਹਨ, ਬੈਂਗਲੁਰੂ ਸਥਿਤ ਨੈਸ਼ਨਲ ਕ੍ਰਿਕਟ ਅਕੈਡਮੀ (ਐੱਨਸੀਏ) 'ਚ ਸੋਮਵਾਰ ਨੂੰ ਆਪਣੀ ਟੀਮ ਇੰਡੀਆ ਦੇ ਸਾਥੀਆਂ ਨਾਲ ਮੁਲਾਕਾਤ ਕੀਤੀ। ਪੰਤ ਨੇ ਸ਼ਾਰਦੁਲ ਠਾਕੁਰ, ਯੁਜਵੇਂਦਰ ਚਾਹਲ, ਮੁਹੰਮਦ ਸਿਰਾਜ ਨਾਲ ਮੁਲਾਕਾਤ ਕੀਤੀ। ਇਸ ਮੌਕੇ ਕੇਐੱਲ ਰਾਹੁਲ ਵੀ ਮੌਜੂਦ ਸਨ, ਜਿਨ੍ਹਾਂ ਦੇ ਨਾਲ ਪੰਤ ਨੇ ਇਹ ਫੋਟੋ ਸ਼ੇਅਰ ਕੀਤੀ ਹੈ। ਪੰਤ ਨੇ ਇੰਸਟਾਗ੍ਰਾਮ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਲਿਖਿਆ - ਇਹ "ਗੈਂਗ ਦੇ ਨਾਲ ਮਜ਼ੇਦਾਰ ਸੀ"। ਇਸ ਦੌਰਾਨ ਯੁਜਵੇਂਦਰ ਚਹਿਲ ਇਕ ਵਾਰ ਫਿਰ ਆਪਣੇ ਬਿਹਤਰੀਨ ਪ੍ਰਦਰਸ਼ਨ 'ਚ ਨਜ਼ਰ ਆਏ।


ਮੁਹੰਮਦ ਸਿਰਾਜ ਨੇ ਵੀ ਰਿਸ਼ਭ ਪੰਤ ਦੀ ਪੋਸਟ 'ਤੇ ਟਿੱਪਣੀ ਕੀਤੀ। ਭਾਰਤ ਦੇ ਤੇਜ਼ ਗੇਂਦਬਾਜ਼ ਨੇ ਲਿਖਿਆ ਕਿ ਉਹ ਪੰਤ ਲਈ ਖੁਸ਼ ਹਨ। ਸਿਰਾਜ ਨੇ ਕਮੈਂਟ ਕੀਤਾ- ਰਿਸ਼ਭ ਪੰਤ ਭਰਾ ਮੈਂ ਤੁਹਾਡੇ ਲਈ ਬਹੁਤ ਖੁਸ਼ ਹਾਂ।


ਤੁਹਾਨੂੰ ਦੱਸ ਦੇਈਏ ਕਿ ਕਾਰ ਦੁਰਘਟਨਾ ਤੋਂ ਬਾਅਦ ਰਿਸ਼ਭ ਪੰਤ ਦੀ ਰਿਕਵਰੀ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ, ਹਾਲਾਂਕਿ ਐੱਨਸੀਏ 'ਚ ਰੀਹੈਬ ਦੌਰਾਨ ਉਨ੍ਹਾਂ ਨੂੰ ਕਈ ਵਾਰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਪਹਿਲਾਂ ਕਿਹਾ ਜਾ ਰਿਹਾ ਸੀ ਕਿ 25 ਸਾਲਾ ਪੰਤ ਤੇਜ਼ੀ ਨਾਲ ਠੀਕ ਹੋ ਰਿਹਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਉਹ ਕ੍ਰਿਕਟ ਵਿਸ਼ਵ ਕੱਪ 'ਚ ਵਾਪਸੀ ਕਰ ਸਕਦਾ ਹੈ ਪਰ ਇਸ ਤੋਂ ਬਾਅਦ ਨਵਾਂ ਅਪਡੇਟ ਆਇਆ ਕਿ ਪੰਤ ਦੀ ਰਿਕਵਰੀ 'ਚ ਤੇਜ਼ੀ ਨਹੀਂ ਆਈ ਹੈ। ਟੀਮ ਇੰਡੀਆ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਯੂ.ਟੀ.ਸੀ.) ਫਾਈਨਲ 'ਚ ਪੰਤ ਦੀ ਕਮੀ ਮਹਿਸੂਸ ਹੋਈ  ਜਿਸ ਨੂੰ ਭਾਰਤੀ ਟੀਮ ਨੇ ਆਸਾਨੀ ਨਾਲ ਆਸਟ੍ਰੇਲੀਆ ਦੇ ਹੱਥੋਂ ਗਵਾ ਦਿੱਤਾ ਸੀ।

ਇਹ ਵੀ ਪੜ੍ਹੋ: ਵੈਸਟਇੰਡੀਜ਼ ਦੌਰੇ ਲਈ ਨਹੀਂ ਚੁਣੇ ਜਾਣ 'ਤੇ ਸਰਫਰਾਜ਼ ਖਾਨ ਨੇ ਦਿੱਤੀ ਪ੍ਰਤੀਕਿਰਿਆ, ਸਾਂਝੀ ਕੀਤੀ ਵੀਡੀਓ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Aarti dhillon

This news is Content Editor Aarti dhillon