ਅਸ਼ਵਿਨ ਨੇ ਕੀਤਾ ਵੱਡਾ ਖੁਲਾਸਾ, ਦੱਸਿਆ ਕਿਉਂ KXIP ਨੂੰ ਛੱਡ ਟੀਮ ਦਿੱਲੀ ਕੈਪੀਟਲ ਦਾ ਬਣੇ ਹਿੱਸਾ

05/24/2020 5:21:34 PM

ਸਪੋਰਟਸ ਡੈਸਕ— ਟੀਮ ਇੰਡੀਆ ਦੇ ਦਿੱਗਜ ਟੈਸਟ ਖਿਡਾਰੀ ਰਵਿਚੰਦਰਨ ਅਸ਼ਵਿਨ ਪਿਛਲੇ ਦੋ ਸੀਜ਼ਨ ਤੋਂ ਇੰਡੀਅਨ ਪ੍ਰੀਮੀਅਰ ਲੀਗ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਦੇ ਕਪਤਾਨ ਸਨ। ਰਵਿਚੰਦਰਨ ਅਸ਼ਵਿਨ ਦਾ ਇਸ ਆਈ. ਪੀ. ਐੱਲ ਸੀਜ਼ਨ ਲਈ ਕਿੰਗਜ਼ ਇਲੈਵਨ ਪੰਜਾਬ ਦੇ ਨਾਲ ਕਰਾਰ ਖਤਮ ਹੋ ਗਿਆ। ਹਾਲ ਹੀ ਅਸ਼ਵਿਨ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਹ ਕਿੰਗਜ਼ ਇਲੈਵਨ ਪੰਜਾਬ ਛੱਡ ਕੇ ਦਿੱਲੀ ਕੈਪੀਟਲਸ ਦਾ ਹਿੱਸਾ ਕਿਉਂ ਬਣੇ। ਤਕਰੀਬਨ 5 ਮਹੀਨੇ ਬਾਅਦ ਅਸ਼ਵਿਨ ਨੇ ਦੱਸਿਆ ਕਿ ਉਨ੍ਹਾਂ ਨੇ ਨਵੀਂ ਫਰੈਂਚਾਇਜ਼ੀ ’ਚ ਜਾਣ ਦਾ ਫੈਸਲਾ ਕਿਉਂ ਕੀਤਾ। ਦਿੱਲੀ ਕੈਪਿਟਲਸ ਦੇ ਨਾਲ ਗੱਲਬਾਤ ’ਚ ਅਸ਼ਵਿਨ ਨੇ ਕਿਹਾ, ਉਹ ਖਿਤਾਬ ਲਈ ਉਨ੍ਹਾਂ ਨੂੰ ਫਰੰਟ ਰਨਰ ਬਣਾਉਣ ਦੇ ਇਰਾਦੇ ਨਾਲ ਦਿੱਲੀ ’ਚ ਸ਼ਾਮਲ ਹੋਏ ਹਨ।

ਉਨ੍ਹਾਂ ਨੇ ਕਿਹਾ, ਮੈਂ ਇਕ ਫਰੈਂਚਾਇਜ਼ੀ ’ਚ ਆ ਰਿਹਾ ਸੀ ਜਿਨ੍ਹੇ ਪਿਛਲੇ ਸੀਜ਼ਨ ’ਚ ਪਲੇਆਫ ਲਈ ਕੁਆਲੀਫਾਈ ਕੀਤਾ ਸੀ। ਇਸ ਟੀਮ ’ਚ ਰਿਸ਼ਭ (ਪੰਤ) ਅਤੇ ਪਿ੍ਰਥਵੀ (ਸ਼ਾਹ) ਸਣੇ ਕੁਝ ਬਹੁਤ ਹੀ ਰੋਮਾਂਚਕ ਖਿਡਾਰੀ ਹਨ। ਮੈਨੂੰ ਲੱਗਾ ਕਿ ਮੈਂ ਆਪਣੇ ਅਨੁਭਵ ਦਾ ਇਸਤੇਮਾਲ ਫਰੈਂਚਾਇਜ਼ੀ ਲਈ ਕਰ ਸਕਦਾ ਹਾਂ ਅਤੇ ਟੀਮ ਨੂੰ ਹੋਰ ਬਿਹਤਰ ਬਣਾ ਸਕਦਾ ਹਾਂ। ਜੇਕਰ ਮੈਂ ਗੇਂਦਬਾਜ਼ੀ ਨੂੰ ਮਜ਼ਬੂਤ ਕਰਨ ’ਚ ਮਦਦ ਕਰ ਪਾਉਂਦਾ ਹਾਂ ਤਾਂ ਅਸੀਂ ਟਾਈਟਲ ਦੇ ਫਰੰਟ ਰਨਰਸ ਬਣ ਸਕਦੇ ਹਾਂ। ਮੈਂ ਇਸ ਸੋਚ ਦੇ ਨਾਲ ਇਸ ਟੀਮ ’ਚ ਆਇਆ ਹਾਂ।

ਦੱਸ ਦੇਈਏ ਅਸ਼ਵਿਨ ਨੂੰ ਆਈ. ਪੀ. ਐੱਲ. ਨਿਲਾਮੀ 2018 ’ਚ ਕਿੰਗਜ਼ ਇਲੈਵਨ ਪੰਜਾਬ ਨੇ 7.6 ਕਰੋੜ ਰੁਪਏ ’ਚ ਖਰੀਦਿਆ ਸੀ। ਇਸ ਟੀਮ ਲਈ ਅਸ਼ਵਿਨ ਨੇ ਦੋ ਸਾਲ ਕਪਤਾਨ ਦੀ ਭੂਮਿਕਾ ਨਿਭਾਈ।  ਅਸ਼ਵਿਨ ਦੀ ਕਪਤਾਨੀ ’ਚ ਆਈ. ਪੀ. ਐੱਲ. 2018 ’ਚ ਕਿੰਗਜ਼ ਇਲੈਵਨ ਪੰਜਾਬ ਨੇ ਸ਼ਾਨਦਾਰ ਸ਼ੁਰੂਆਤ ਕੀਤੀ, ਪਰ ਦੂਜੇ ਹਾਫ ’ਚ ਟੀਮ ਪਲੇਆਫ ’ਚ ਕੁਆਲੀਫਾਈ ਕਰਨ ’ਚ ਅਸਫਲ ਰਹੀ।  ਆਈ. ਪੀ. ਐੱਲ 2019 ’ਚ ਟੀਮ ਦੀ ਪਰਫਾਰਮੈਂਸ ਕਾਫ਼ੀ ਖ਼ਰਾਬ ਰਹੀ। ਟੀਮ ਨੇ 14 ’ਚੋਂ ਸਿਰਫ 6 ਮੈਚ ਜਿੱਤੇ ਅਤੇ ਅਗਲੇ ਰਾਊਂਡ ’ਚ ਕੁਆਲੀਫਾਈ ਨਹੀਂ ਕਰ ਪਾਈ। ਟੀਮ ਆਈ. ਪੀ. ਐੱਲ ਦੇ ਇਸ ਸੀਜ਼ਨ ’ਚ 6ਵੇਂ ਨੰਬਰ ’ਤੇ ਰਹੀ।

Davinder Singh

This news is Content Editor Davinder Singh