2 ਸਾਲ ਬਾਅਦ IPL ''ਚ ਆਲ ਆਊਟ ਹੋਈ ਰਾਜਸਥਾਨ ਰਾਇਲਜ਼

Thursday, Apr 10, 2025 - 05:31 PM (IST)

2 ਸਾਲ ਬਾਅਦ IPL ''ਚ ਆਲ ਆਊਟ ਹੋਈ ਰਾਜਸਥਾਨ ਰਾਇਲਜ਼

ਸਪੋਰਟਸ ਡੈਸਕ: ਗੁਜਰਾਤ ਟਾਈਟਨਜ਼ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਰਾਜਸਥਾਨ ਰਾਇਲਜ਼ ਵਿਰੁੱਧ 58 ਦੌੜਾਂ ਦੀ ਸ਼ਾਨਦਾਰ ਜਿੱਤ ਦਰਜ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਨੇ 217 ਦੌੜਾਂ ਬਣਾਈਆਂ ਜਿਸ ਦੇ ਜਵਾਬ 'ਚ ਰਾਜਸਥਾਨ ਸਿਰਫ਼ 158 ਦੌੜਾਂ ਹੀ ਬਣਾ ਸਕਿਆ। ਰਾਜਸਥਾਨ ਆਖਰੀ ਵਾਰ 2023 'ਚ ਟੀਚੇ ਦਾ ਪਿੱਛਾ ਕਰਦੇ ਹੋਏ ਆਲ ਆਊਟ ਹੋ ਗਿਆ ਸੀ। ਦੋ ਸਾਲ ਪਹਿਲਾਂ, ਟੀਮ 59 ਦੌੜਾਂ 'ਤੇ ਆਲ ਆਊਟ ਹੋ ਗਈ ਸੀ ਜਿਸ ਕਾਰਨ ਉਸਨੂੰ 112 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ ਗੁਜਰਾਤ ਖ਼ਿਲਾਫ਼ ਸੱਤ ਮੈਚਾਂ 'ਚੋਂ ਛੇਵੀਂ ਹਾਰ ਤੋਂ ਬਾਅਦ ਨਿਰਾਸ਼ ਦਿਖਾਈ ਦਿੱਤੇ। ਉਸਨੇ ਮੈਚ ਤੋਂ ਬਾਅਦ ਕਿਹਾ ਕਿ ਗੇਂਦਬਾਜ਼ੀ 'ਚ ਲਗਭਗ 15-20 ਦੌੜਾਂ ਵਾਧੂ ਸਨ। ਜਦੋਂ ਵੀ ਅਸੀਂ ਲੈਅ ਬਣਾਈ ਰੱਖਣਾ ਚਾਹੁੰਦੇ ਸੀ, ਅਸੀਂ ਵਿਕਟਾਂ ਗੁਆ ਦਿੱਤੀਆਂ, ਜਦੋਂ ਮੈਂ ਅਤੇ ਹੇਟਮਾਇਰ ਬੱਲੇਬਾਜ਼ੀ ਕਰ ਰਹੇ ਸੀ ਤਾਂ ਟੀਚਾ ਅਜੇ ਵੀ ਪ੍ਰਾਪਤ ਕੀਤਾ ਜਾ ਸਕਦਾ ਸੀ, ਪਰ ਮੇਰੀ ਵਿਕਟ ਨੇ ਖੇਡ ਬਦਲ ਦਿੱਤੀ।
ਸੈਮਸਨ ਨੇ ਕਿਹਾ ਕਿ ਜਿਸ ਤਰ੍ਹਾਂ ਜੋਫਰਾ ਨੇ ਗੇਂਦਬਾਜ਼ੀ ਕੀਤੀ ਅਤੇ ਗਿੱਲ ਦੀ ਵਿਕਟ ਲਈ, ਉਸ ਨੇ ਸਾਨੂੰ ਕੁਝ ਹੱਦ ਤੱਕ ਜਿੱਤਣ 'ਚ ਮਦਦ ਕੀਤੀ... ਪਰ ਜਿਸ ਤਰ੍ਹਾਂ ਅਸੀਂ ਡੈਥ ਓਵਰਾਂ 'ਚ ਗੇਂਦਬਾਜ਼ੀ ਕੀਤੀ, ਸਾਨੂੰ ਕੱਲ੍ਹ ਦੀ ਮੀਟਿੰਗ 'ਚ ਇਸ 'ਤੇ ਵਿਚਾਰ ਕਰਨਾ ਹੋਵੇਗਾ ਅਤੇ ਬਿਹਤਰ ਵਾਪਸੀ ਕਰਨੀ ਹੋਵੇਗੀ। ਜਦੋਂ ਤੁਸੀਂ ਕੋਈ ਮੈਚ ਹਾਰਦੇ ਹੋ, ਤਾਂ ਅਸੀਂ ਇਹ ਵੀ ਸੋਚਦੇ ਹਾਂ ਕਿ ਸਾਨੂੰ ਪਹਿਲਾਂ ਪਿੱਛਾ ਕਰਨਾ ਚਾਹੀਦਾ ਸੀ ਜਾਂ ਬੱਲੇਬਾਜ਼ੀ ਕਰਨੀ ਚਾਹੀਦੀ ਸੀ, ਅਸੀਂ ਇਨ੍ਹਾਂ ਹਾਲਾਤਾਂ ਦੀ ਉਮੀਦ ਕਰ ਰਹੇ ਸੀ, ਇਹ ਸੱਚਮੁੱਚ ਇੱਕ ਵਧੀਆ ਵਿਕਟ ਸੀ, ਸਾਨੂੰ ਹਾਲਾਤਾਂ ਦਾ ਸਨਮਾਨ ਕਰਨਾ ਚਾਹੁੰਦੇ ਹੈ ਅਤੇ ਇੱਕ ਅਜਿਹੀ ਟੀਮ ਬਣਾਉਣਾ ਚਾਹੁੰਦੇ ਹਾਂ ਜੋ ਟੀਚੇ ਦਾ ਪਿੱਛਾ ਕਰਦੇ ਹੋਏ ਮੈਚ ਜਿੱਤ ਸਕੇ।
ਗੁਜਰਾਤ ਅੰਕ ਸੂਚੀ 'ਚ 7ਵੇਂ ਸਥਾਨ 'ਤੇ
ਰਾਜਸਥਾਨ ਨੇ ਸੀਜ਼ਨ ਦੀ ਸ਼ੁਰੂਆਤ ਹੈਦਰਾਬਾਦ ਖ਼ਿਲਾਫ਼ 44 ਦੌੜਾਂ ਅਤੇ ਕੋਲਕਾਤਾ ਖ਼ਿਲਾਫ਼ 8 ਵਿਕਟਾਂ ਨਾਲ ਹਾਰ ਨਾਲ ਕੀਤੀ। ਪਰ ਇਸ ਤੋਂ ਬਾਅਦ, ਉਨ੍ਹਾਂ ਨੇ ਚੇਨਈ ਸੁਪਰ ਕਿੰਗਜ਼ ਨੂੰ 6 ਦੌੜਾਂ ਨਾਲ ਅਤੇ ਪੰਜਾਬ ਕਿੰਗਜ਼ ਨੂੰ 50 ਦੌੜਾਂ ਨਾਲ ਹਰਾ ਕੇ ਲੀਡ ਹਾਸਲ ਕੀਤੀ, ਪਰ ਹੁਣ ਇੱਕ ਹੋਰ ਹਾਰ ਕਾਰਨ ਉਹ ਅੰਕ ਸੂਚੀ 'ਚ ਸੱਤਵੇਂ ਸਥਾਨ 'ਤੇ ਆ ਗਏ ਹਨ। ਉਨ੍ਹਾਂ ਤੋਂ ਬਾਅਦ ਮੁੰਬਈ, ਚੇਨਈ ਅਤੇ ਹੈਦਰਾਬਾਦ ਹਨ, ਜਿਨ੍ਹਾਂ ਨੇ ਸੀਜ਼ਨ 'ਚ 4-4 ਮੈਚ ਹਾਰੇ ਹਨ।
ਇਹ ਮੁਕਾਬਲਾ ਇਸ ਤਰ੍ਹਾਂ ਸੀ
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਰਾਜਸਥਾਨ ਰਾਇਲਜ਼ ਖ਼ਿਲਾਫ਼ ਖੇਡੇ ਗਏ ਮੈਚ 'ਚ ਰਾਜਸਥਾਨ ਦੀ ਟੀਮ 218 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸਿਰਫ਼ 159 ਦੌੜਾਂ ਹੀ ਬਣਾ ਸਕੀ। ਇਸ ਤੋਂ ਪਹਿਲਾਂ, ਰਾਜਸਥਾਨ ਰਾਇਲਜ਼ ਨੇ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਗੁਜਰਾਤ ਲਈ, ਸਾਈਂ ਸੁਦਰਸ਼ਨ ਨੇ 53 ਗੇਂਦਾਂ 'ਚ 82 ਦੌੜਾਂ ਬਣਾਈਆਂ, ਜੋਸ ਬਟਲਰ ਅਤੇ ਸ਼ਾਹਰੁਖ ਖਾਨ ਨੇ 36-36 ਦੌੜਾਂ ਬਣਾ ਕੇ ਸਕੋਰ 6 ਵਿਕਟਾਂ 'ਤੇ 217 ਤੱਕ ਪਹੁੰਚਾਇਆ। ਜਵਾਬ 'ਚ, ਰਾਜਸਥਾਨ ਵੱਲੋਂ ਸਿਰਫ਼ ਜੋਸ ਬਟਲਰ (41) ਅਤੇ ਸ਼ਿਮਰੋਨ ਹੇਟਮਾਇਰ (52) ਹੀ ਕੁਝ ਦੇਰ ਲਈ ਟਿਕੇ ਪਰ ਆਪਣੀ ਟੀਮ ਨੂੰ ਜਿੱਤ ਨਹੀਂ ਦਿਲਾ ਸਕੇ। ਗੁਜਰਾਤ ਲਈ ਪ੍ਰਸਿੱਧ ਕ੍ਰਿਸ਼ਨ ਨੇ 3 ਵਿਕਟਾਂ ਲਈਆਂ। ਰਾਸ਼ਿਦ ਖਾਨ ਦੋ ਵਿਕਟਾਂ ਲੈਣ 'ਚ ਸਫਲ ਰਿਹਾ।


author

DILSHER

Content Editor

Related News