ਰਾਜਸਥਾਨ ਦਾ ਸਾਹਮਣਾ ਅੱਜ ਲਖਨਊ ਨਾਲ, ਜਾਣੋ ਕਿਸ ਟੀਮ ਦਾ ਪਲੜਾ ਹੈ ਭਾਰੀ
Saturday, Apr 19, 2025 - 01:05 PM (IST)

ਜੈਪੁਰ- ਪ੍ਰਦਰਸ਼ਨ ’ਚ ਲੈਅ ਲਈ ਜੂੰਝ ਰਹੀ ਰਾਜਸਥਾਨ ਰਾਇਲਜ਼ ਲਖਨਊ ਸੁਪਰ ਜਾਇੰਟਸ ਖਿਲਾਫ ਸ਼ਨੀਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ ਮੁਕਾਬਲੇ ’ਚ ਲਗਾਤਾਰ 3 ਹਾਰ ਦੇ ਸਿਲਸਲੇ ਨੂੰ ਤੋੜਨ ਦੇ ਇਰਾਦੇ ਨਾਲ ਉਤਰੇਗੀ। 7 ਮੈਚਾਂ ’ਚ ਸਿਰਫ 2 ਜਿੱਤਾਂ ਤੋਂ ਬਾਅਦ ਰਾਇਲਜ਼ ਪੁਆਇੰਟ ਟੇਬਲ ’ਤੇ 8ਵੇਂ ਸਥਾਨ ’ਤੇ ਹੈ। ਪਿਛਲੇ ਮੈਚ ’ਚ ਉਸ ਨੂੰ ਦਿੱਲੀ ਕੈਪਿਟਲਸ ਨੇ ਸੁਪਰ ਓਵਰ ’ਚ ਹਰਾਇਆ ਸੀ। ਰਾਇਲਜ਼ ਨੂੰ ਇਸ ਹਾਰ ਨੂੰ ਭੁਲਾ ਕੇ ਹੁਣ ਰਿਸ਼ਭ ਪੰਤ ਦੀ ਕਪਤਾਨੀ ਵਾਲੀ ਲਖਨਊ ਦੀ ਟੀਮ ’ਤੇ ਜਿੱਤ ਨਾਲ ਅੰਕ ਸੂਚੀ ’ਚ ਆਪਣੀ ਸਥਿਤੀ ਬਿਹਤਰ ਕਰਨੀ ਹੋਵੇਗੀ। ਗੇਂਦਬਾਜ਼ੀ ਅਤੇ ਬੱਲੇਬਾਜ਼ੀ ’ਚ ਲਗਾਤਾਰਤਾ ਦੀ ਕਮੀ ਨਾਲ ਜੂੰਝ ਰਹੀ ਰਾਇਲਜ਼ ਦੀ ਟੀਮ ਲੈਅ ਨਹੀਂ ਫੜ ਪਾ ਰਹੀ ਹੈ।
ਕਪਤਾਨ ਸੰਜੂ ਸੈਮਸਨ ਪਿਛਲੇ ਮੈਚ ’ਚ ਬਾਂਹ ’ਚ ਖਿਚਾਅ ਕਾਰਨ ਰਿਟਾਇਰਡ ਹਰਟ ਹੋ ਗਿਆ, ਹਾਲਾਂਕਿ ਬਾਅਦ ’ਚ ਉਸ ਨੇ ਕਿਹਾ ਕਿ ਉਹ ਠੀਕ ਮਹਿਸੂਸ ਕਰ ਰਿਹਾ ਹੈ। ਰਾਇਲਜ਼ ਦੀ ਬੱਲੇਬਾਜ਼ੀ ਅਜੇ ਤੱਕ ਨਾਕਾਮ ਰਹੀ ਹੈ ਅਤੇ ਮੱਧਕ੍ਰਮ ਦਬਾਅ ’ਚ ਚੱਲ ਨਹੀਂ ਸਕਿਆ ਹੈ। ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨੇ ਹਾਲਾਂਕਿ ਰਾਇਲ ਚੈਲੰਜ਼ਰਸ ਬੈਂਗਲੁਰੂ ਅਤੇ ਦਿੱਲੀ ਕੈਪੀਟਲਸ ਖਿਲਾਫ ਅਰਧ-ਸੈਂਕੜਾ ਲਾ ਕੇ ਫਾਰਮ ’ਚ ਪਰਤਣ ਦੇ ਸੰਕੇਤ ਦਿੱਤੇ ਹਨ ਪਰ ਦੇਖਣਾ ਹੋਵੇਗਾ ਕਿ ਕੀ ਉਹ ਇਸ ਲੈਅ ਨੂੰ ਕਾਇਮ ਰੱਖ ਪਾਉਂਦਾ ਹੈ।
ਇਹ ਵੀ ਪੜ੍ਹੋ : ਦਿੱਗਜ ਭਾਰਤੀ ਕ੍ਰਿਕਟਰ ਖ਼ਿਲਾਫ਼ BCCI ਦਾ ਐਕਸ਼ਨ! 2011 World Cup 'ਚ ਨਿਭਾਅ ਚੁੱਕਿਐ ਅਹਿਮ ਭੂਮਿਕਾ
ਪਹਿਲੇ ਮੈਚ ’ਚ ਸਨਰਾਈਜ਼ਰਸ ਹੈਦਰਾਬਾਦ ਖਿਲਾਫ 66 ਦੌੜਾਂ ਬਣਾਉਣ ਦੇ ਬਾਅਦ ਤੋਂ ਸੈਮਸਨ ਦਾ ਬੱਲਾ ਵੀ ਚੁੱਪ ਹੈ। ਉਸ ਦੇ ਅਤੇ ਜਾਇਸਵਾਲ ਦੇ ਫਾਰਮ ’ਤੇ ਬਹੁਤ ਕੁਝ ਨਿਰਭਰ ਕਰੇਗਾ। ਰਾਇਲਜ਼ ਦੇ ਬੱਲੇਬਾਜ਼ਾਂ ਦਾ ਸਾਹਮਣਾ ਸ਼ਾਰਦੁਲ ਠਾਕੁਰ, ਆਵੇਸ਼ ਖਾਨ, ਦਿਗਵੇਸ਼ ਰਾਠੀ ਅਤੇ ਰਵੀ ਬਿਸ਼ਨੋਈ ਵਰਗੇ ਗੇਂਦਬਾਜ਼ਾਂ ਨਾਲ ਹੋਵੇਗਾ। ਰਿਆਨ ਪਰਾਗ ਅਤੇ ਧਰੁਵ ਜੁਰੇਲ ਵੀ ਖਾਸ ਯੋਗਦਾਨ ਨਹੀਂ ਦੇ ਪਾਏ ਹਨ। ਨਿਤਿਸ਼ ਰਾਣਾ ਨੇ ਪਿਛਲੇ ਮੈਚ ’ਚ 51 ਦੌੜਾਂ ਬਣਾਈਆਂ ਅਤੇ ਟੀਮ ਨੂੰ ਉਸ ਦੀ ਇਸ ਲੈਅ ਨੂੰ ਬਰਕਾਰ ਰੱਖਣ ਦੀ ਉਮੀਦ ਹੋਵੇਗੀ। ਗੇਂਦਬਾਜ਼ੀ ’ਚ ਜੋਫਰਾ ਆਰਚਰ ਫਾਰਮ ’ਚ ਪਰਤ ਰਿਹਾ ਹੈ ਪਰ ਸੰਦੀਪ ਸ਼ਰਮਾ ਨੂੰ ਛੱਡ ਕੇ ਬਾਕੀ ਗੇਂਦਬਾਜ਼ ਮਹਿੰਗੇ ਸਾਬਿਤ ਹੋਏ ਹਨ।
ਦੂਸਰੇ ਪਾਸੇ ਪਿਛਲੇ ਮੈਚ ’ਚ ਚੇਨਈ ਸੁਪਰ ਕਿੰਗਜ਼ ਕੋਲੋਂ ਹਾਰਨ ਦੇ ਬਾਵਜੂਦ ਲਖਨਊ ਬਿਹਤਰ ਸਥਿਤੀ ’ਚ ਹੈ। 7 ’ਚੋਂ 4 ਮੈਚ ਜਿੱਤ ਕੇ ਟੀਮ 5ਵੇਂ ਸਥਾਨ ’ਤੇ ਹੈ। ਲਖਨਊ ਦੇ ਬੱਲੇਬਾਜ਼ਾਂ ਖਾਸ ਕਰ ਨਿਕੋਲਸ ਪੂਰਨ (7 ਮੈਚਾਂ ’ਚ 357 ਦੌੜਾਂ) ਅਤੇ ਮਿਚੇਲ ਮਾਰਸ਼ (6 ਮੈਚਾਂ ’ਚ 295 ਦੌੜਾਂ) ਨੇ ਧਮਾਲ ਮਚਾਈ ਹੋਈ ਹੈ। ਬੱਲੇਬਾਜ਼ਾਂ ਦੀ ਸੂਚੀ ’ਚ ਪੂਰਨ ਪਹਿਲੇ ਅਤੇ ਮਾਰਸ਼ ਤੀਸਰੇ ਸਥਾਨ ’ਤੇ ਹੈ। ਦੱਖਣੀ ਅਫਰੀਕਾ ਦੇ ਏਡਨ ਮਾਰਕ੍ਰਮ ਨੇ ਵੀ ਦੌੜਾਂ ਬਣਾਈਆਂ ਹਨ। ਹਾਲਾਂਕਿ ਉਸ ਦਾ ਹਮਵਤਨ ਡੇਵਿਡ ਮਿਲਰ ਅਜੇ ਤੱਕ ਕੁਝ ਖਾਸ ਨਹੀਂ ਕਰ ਸਕਿਆ ਹੈ। ਚੇਨਈ ਖਿਲਾਫ ਕਪਤਾਨ ਪੰਤ ਨੇ ਵੀ 49 ਗੇਂਦਾਂ ’ਚ 63 ਦੌੜਾਂ ਬਣਾ ਕੇ ਹੱਥ ਖੋਲ੍ਹੇ, ਹਾਲਾਂਕਿ ਟੀਮ ਨੂੰ ਜਿੱਤ ਨਹੀਂ ਦਿਵਾ ਸਕਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8