IPL: ਪੰਜਾਬ ਕਿੰਗਜ਼ ਦੀ ਟੀਮ 'ਚ 3 ਵੱਡੇ ਬਦਲਾਅ, ਮੁੰਬਈ ਨੇ ਬਦਲਿਆ ਕਪਤਾਨ

Thursday, May 14, 2026 - 07:09 PM (IST)

IPL: ਪੰਜਾਬ ਕਿੰਗਜ਼ ਦੀ ਟੀਮ 'ਚ 3 ਵੱਡੇ ਬਦਲਾਅ, ਮੁੰਬਈ ਨੇ ਬਦਲਿਆ ਕਪਤਾਨ

ਸਪੋਰਟਸ ਡੈਸਕ : ਆਈਪੀਐਲ 2026 ਦਾ ਅਹਿਮ ਮੁਕਾਬਲੇ 'ਚ ਅੱਜ ਪੰਜਾਬ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਵਿਚਾਲੇ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਮੁੰਬਈ ਇੰਡੀਅਨਜ਼ ਟੀਮ ਦੀ ਕਪਤਾਨੀ ਕਰ ਰਹੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ, ਜਿਸ ਵਿੱਚ ਦੋਵਾਂ ਟੀਮਾਂ ਦੇ ਪਲੇਇੰਗ ਕੁਝ ਬਦਲਾਅ ਕੀਤੇ ਗਏ ਹਨ। ਪੰਜਾਬ ਕਿੰਗਜ਼ ਦੀ ਟੀਮ 'ਚ 3 ਬਦਲਾਅ ਕੀਤੇ ਗਏ ਹਨ। ਹਰਪ੍ਰੀਤ ਬਰਾੜ, ਜ਼ੇਵੀਅਰ ਬਾਰਟਲੇਟ, ਅਤੇ ਅਜ਼ਮਤੁੱਲਾ ਉਮਰਜ਼ਈ ਟੀਮ 'ਚ ਆ ਗਏ ਹਨ। ਪੰਜਾਬ ਲਈ ਇਹ ਮੈਚ ਜਿੱਤਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਉਹ ਅੱਜ ਜਿੱਤ ਜਾਂਦੇ ਹਨ, ਤਾਂ ਉਹ ਅੰਕ ਸੂਚੀ ਵਿੱਚ ਤੀਜੇ ਨੰਬਰ 'ਤੇ ਪਹੁੰਚ ਜਾਣਗੇ।

ਪੰਜਾਬ ਕਿੰਗਜ਼ (ਪਲੇਇੰਗ ਇਲੈਵਨ): ਪ੍ਰਿਯਾਂਸ਼ ਆਰੀਆ, ਪ੍ਰਭਸਿਮਰਨ ਸਿੰਘ (ਵਿਕਟਕੀਪਰ), ਕੂਪਰ ਕੋਨੋਲੀ, ਸ਼੍ਰੇਅਸ ਅਈਅਰ (ਕੈਪਟਨ), ਸੂਰਯਾਂਸ਼ ਸ਼ੈਡਗੇ, ਸ਼ਸ਼ਾਂਕ ਸਿੰਘ, ਅਜ਼ਮਤੁੱਲਾ ਓਮਰਜ਼ਈ, ਮਾਰਕੋ ਜੈਨਸਨ, ਜ਼ੇਵੀਅਰ ਬਾਰਟਲੇਟ, ਅਰਸ਼ਦੀਪ ਸਿੰਘ, ਯੁਜਵੇਂਦਰ ਚਾਹਲ।

ਮੁੰਬਈ ਇੰਡੀਅਨਜ਼ (ਪਲੇਇੰਗ ਇਲੈਵਨ): ਰਿਆਨ ਰਿਕੈਲਟਨ (ਵਿਕਟਕੀਪਰ), ਨਮਨ ਧੀਰ, ਤਿਲਕ ਵਰਮਾ, ਸ਼ੇਰਫੇਨ ਰਦਰਫੋਰਡ, ਵਿਲ ਜੈਕਸ, ਰਾਜ ਬਾਵਾ, ਕੋਰਬਿਨ ਬੋਸ਼, ਦੀਪਕ ਚਾਹਰ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ (ਕਪਤਾਨ), ਰਘੂ ਸ਼ਰਮਾ।

ਮੁੰਬਈ ਲਈ ਸਿਰਫ਼ ਸਨਮਾਨ ਦੀ ਲੜਾਈ 
ਮੁੰਬਈ ਇੰਡੀਅਨਜ਼ ਦੀ ਟੀਮ ਪਹਿਲਾਂ ਹੀ ਪਲੇਆਫ ਦੀ ਦੌੜ ਤੋਂ ਬਾਹਰ ਹੋ ਚੁੱਕੀ ਹੈ। ਇਸ ਦੇ ਨਾਲ ਹੀ ਟੀਮ ਲਈ ਇੱਕ ਹੋਰ ਚਿੰਤਾਜਨਕ ਖ਼ਬਰ ਇਹ ਹੈ ਕਿ ਕਪਤਾਨ ਹਾਰਦਿਕ ਪਾਂਡਿਆ ਪਿੱਠ ਦੀ ਸਮੱਸਿਆ ਕਾਰਨ ਅਜੇ ਤੱਕ ਧਰਮਸ਼ਾਲਾ ਨਹੀਂ ਪਹੁੰਚੇ ਹਨ, ਜਿਸ ਕਾਰਨ ਉਨ੍ਹਾਂ ਦੇ ਖੇਡਣ 'ਤੇ ਸ਼ੱਕ ਬਣਿਆ ਹੋਇਆ ਹੈ। ਉਨ੍ਹਾਂ ਦੀ ਗੈਰ-ਮੌਜੂਦਗੀ ਵਿੱਚ ਸੂਰਿਆਕੁਮਾਰ ਯਾਦਵ ਟੀਮ ਦੀ ਕਮਾਨ ਸੰਭਾਲ ਸਕਦੇ ਹਨ। ਜਸਪ੍ਰੀਤ ਬੁਮਰਾਹ ਤੇ ਰੋਹਿਤ ਸ਼ਰਮਾ ਵਰਗੇ ਸਿਤਾਰਿਆਂ ਤੋਂ ਟੀਮ ਨੂੰ ਉਮੀਦ ਹੋਵੇਗੀ ਕਿ ਉਹ ਸੀਜ਼ਨ ਦਾ ਅੰਤ ਜਿੱਤ ਨਾਲ ਕਰਨ।

ਪਿੱਚ ਤੇ ਮੌਸਮ ਦਾ ਹਾਲ 
ਧਰਮਸ਼ਾਲਾ ਵਿੱਚ ਪਿਛਲਾ ਮੁਕਾਬਲਾ ਹਾਈ-ਸਕੋਰਿੰਗ ਰਿਹਾ ਸੀ ਅਤੇ ਅੱਜ ਵੀ 200 ਤੋਂ ਵੱਧ ਦੌੜਾਂ ਬਣਨ ਦੀ ਉਮੀਦ ਹੈ। ਪਿੱਚ ਤੇਜ਼ ਗੇਂਦਬਾਜ਼ਾਂ ਨੂੰ ਉਛਾਲ ਅਤੇ ਸੀਮ ਪ੍ਰਦਾਨ ਕਰ ਰਹੀ ਹੈ। ਮੌਸਮ ਦੀ ਗੱਲ ਕਰੀਏ ਤਾਂ ਦੁਪਹਿਰ ਵੇਲੇ ਹਲਕੀ ਬਾਰਿਸ਼ ਹੋਈ ਸੀ, ਪਰ ਮੈਚ ਵਿੱਚ ਕਿਸੇ ਵੱਡੀ ਰੁਕਾਵਟ ਦੀ ਸੰਭਾਵਨਾ ਨਹੀਂ ਹੈ।

ਆਹਮੋ-ਸਾਹਮਣੇ ਦੇ ਅੰਕੜੇ
 ਦੋਵਾਂ ਟੀਮਾਂ ਵਿਚਕਾਰ ਹੁਣ ਤੱਕ ਕੁੱਲ 35 ਮੁਕਾਬਲੇ ਹੋਏ ਹਨ, ਜਿਨ੍ਹਾਂ ਵਿੱਚੋਂ ਪੰਜਾਬ ਨੇ 18 ਅਤੇ ਮੁੰਬਈ ਨੇ 17 ਮੈਚ ਜਿੱਤੇ ਹਨ। ਧਰਮਸ਼ਾਲਾ ਵਿੱਚ ਇਨ੍ਹਾਂ ਦੋਵਾਂ ਵਿਚਕਾਰ ਹੋਇਆ ਇਕਲੌਤਾ ਮੈਚ (2013 ਵਿੱਚ) ਪੰਜਾਬ ਨੇ ਜਿੱਤਿਆ ਸੀ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shubam Kumar

Content Editor

Related News