ਪੰਜਾਬ ਐੱਫ. ਸੀ. ਡੂਰੰਡ ਕੱਪ ’ਚੋਂ ਬਾਹਰ
Sunday, Aug 10, 2025 - 11:02 AM (IST)

ਕੋਕਰਾਝਾਰ (ਅਸਾਮ)– ਕੋਲੰਬੀਆਈ ਫੁੱਟਬਾਲਰ ਰੌਬਿਨਸਨ ਬਲੈਂਡਨ ਰੇਂਡਨ ਦੇ ਦੂਜੇ ਹਾਫ ਵਿਚ ਕੀਤੇ ਗਏ ਗੋਲ ਦੀ ਮਦਦ ਨਾਲ ਬੋਡੋਲੈਂਡ ਐੱਫ. ਸੀ. ਨੇ ਸ਼ਨੀਵਾਰ ਨੂੰ ਇੱਥੇ ਪੰਜਾਬ ਐੱਫ. ਸੀ. ਨੂੰ 1-0 ਨਾਲ ਹਰਾ ਕੇ ਡੂਰੰਡ ਕੱਪ ਵਿਚੋਂ ਬਾਹਰ ਕਰ ਦਿੱਤਾ।
ਇਸ ਜਿੱਤ ਨਾਲ ਸਥਾਨਕ ਟੀਮ ਟੂਰਨਾਮੈਂਟ ਦੇ ਗਰੁੱਪ-ਡੀ ਵਿਚ ਚੋਟੀ ’ਤੇ ਵੀ ਪਹੁੰਚ ਗਈ। ਪੰਜਾਬ ਐੱਫ. ਸੀ. ਨੇ ਗਰੁੱਪ ਪੜਾਅ ਦੀ ਮੁਹਿੰਮ ਦੋ ਮੈਚਾਂ ਵਿਚੋਂ ਚਾਰ ਅੰਕਾਂ ਨਾਲ ਖਤਮ ਕੀਤੀ ਜਦਕਿ ਬੋਡੋਲੈਂਡ ਐੱਫ. ਸੀ. ਦੇ ਦੋ ਮੈਚਾਂ ਵਿਚੋਂ ਛੇ ਅੰਕ ਹਨ।