ਪੰਜਾਬ ਦਾ ਸਾਹਮਣਾ ਅੱਜ ਦਿੱਲੀ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ
Saturday, May 24, 2025 - 11:34 AM (IST)

ਜੈਪੁਰ– ਇਕ ਦਹਾਕੇ ਦੀ ਅਸਫਲਤਾ ਤੋਂ ਬਾਅਦ ਸਫਲਤਾ ਦੀ ਨਵੀਂ ਕਹਾਣੀ ਲਿਖ ਰਹੀ ਪੰਜਾਬ ਕਿੰਗਜ਼ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੈਚ ਵਿਚ ਸ਼ਨੀਵਾਰ ਨੂੰ ਦਿੱਲੀ ਕੈਪੀਟਲਸ ਦਾ ਸਾਹਮਣਾ ਕਰੇਗੀ ਤਾਂ ਉਸ ਦੀਆਂ ਨਜ਼ਰਾਂ 11 ਸਾਲਾਂ ਵਿਚ ਪਹਿਲੀ ਵਾਰ ਟਾਪ-2 ਵਿਚ ਜਗ੍ਹਾ ਬਣਾਉਣ ’ਤੇ ਲੱਗੀਆਂ ਹੋਣਗੀਆਂ। ਇਸ ਤੋਂ ਪਹਿਲਾਂ 2014 ਸੈਸ਼ਨ ਵਿਚ ਪੰਜਾਬ ਟੀਮ ਲੀਗ ਵਿਚ ਚੋਟੀ ’ਤੇ ਰਹੀ ਸੀ ਪਰ ਫਾਈਨਲ ਵਿਚ ਹਾਰ ਗਈ ਸੀ। ਪੰਜਾਬ ਪਿਛਲੇ 18 ਸਾਲ ਦੇ ਲੀਗ ਦੇ ਇਤਿਹਾਸ ਵਿਚ ਇਕ ਵਾਰ ਹੀ ਪਲੇਅ ਵਿਚ ਪਹੁੰਚ ਸਕੀ ਹੈ। 11 ਸਾਲਾਂ ਦਾ ਇੰਤਜ਼ਾਰ ਖਤਮ ਕਰਨ ਤੋਂ ਬਾਅਦ ਹੁਣ ਪੰਜਾਬ ਦੀਆਂ ਨਜ਼ਰਾਂ ਟਾਪ-2 ਵਿਚ ਹੀ ਨਹੀਂ ਸਗੋਂ ਇਕ ਹੋਰ ਫਾਈਨਲ ਖੇਡ ਕੇ ਪਹਿਲਾ ਖਿਤਾਬ ਜਿੱਤਣ ’ਤੇ ਲੱਗੀਆਂ ਹਨ।
ਇਹ ਵੀ ਪੜ੍ਹੋ : ਟੀਮ ਨੂੰ ਵੱਡਾ ਝਟਕਾ! IPL ਦੇ ਸਭ ਤੋਂ ਜ਼ਰੂਰੀ ਮੁਕਾਬਲਿਆਂ ਤੋਂ ਪਹਿਲਾਂ ਫੱਟੜ ਹੋ ਗਿਆ ਸਟਾਰ ਖਿਡਾਰੀ
ਆਤਮਵਿਸ਼ਵਾਸ ਨਾਲ ਭਰੀ ਪੰਜਾਬ ਟੀਮ ਦੇ ਹੌਸਲੇ ਹੋਰ ਵੱਧ ਗਏ ਜਦੋਂ ਉਸਦੇ ਵਿਦੇਸ਼ੀ ਖਿਡਾਰੀ ਮਾਰਕਸ ਸਟੋਇੰਸ, ਜੋਸ਼ ਇੰਗਲਿਸ, ਆਰੋਨ ਹਾਰਡੀ ਤੇ ਕਾਇਲ ਜੈਮੀਸਨ ਤਿੰਨ ਦਿਨ ਪਹਿਲਾਂ ਟੀਮ ਨਾਲ ਜੁੜੇ। ਇਹ ਚਾਰੇ ਚੋਣ ਲਈ ਉਪਲੱਬਧ ਹੋਣਗੇ ਜਦੋਂ ਉਨ੍ਹਾਂ ਦੀ ਟੀਮ ਮੁੰਬਈ ਇੰਡੀਅਨਜ਼ ਹੱਥੋਂ ਹਾਰ ਕੇ ਇੱਥੇ ਪਹੁੰਚੀ ਦਿੱਲੀ ਦਾ ਸਾਹਮਣਾ ਕਰੇਗੀ। ਭਾਰਤ ਤੇ ਪਾਕਿਸਤਾਨ ਵਿਚਾਲੇ ਸੈਨਿਕ ਟਕਰਾਅ ਕਾਰਨ ਲੀਗ ਇਕ ਹਫਤੇ ਲਈ ਮੁਲਤਵੀ ਹੋਣ ਤੋਂ ਬਾਅਦ ਵਿਦੇਸ਼ੀ ਖਿਡਾਰੀ ਵਾਪਸ ਪਰਤੇ ਗਏ ਸਨ।
ਪੰਜਾਬ ਤੇ ਦਿੱਲੀ ਵਿਚਾਲੇ 8 ਮਈ ਨੂੰ ਧਰਮਸ਼ਾਲਾ ਵਿਚ ਮੈਚ ਪਹਿਲੀ ਪਾਰ ਤੋਂ ਬਾਅਦ ਵਿਚਾਲੇ ਵਿਚ ਰੱਦ ਕਰ ਦਿੱਤਾ ਗਿਆ ਸੀ। ਟੂਰਨਾਮੈਂਟ ਬਹਾਲ ਹੋਣ ਤੋਂ ਬਾਅਦ ਪੰਜਾਬ ਟੀਮ ਨੇ ਆਪਣੇ ਵਿਦੇਸ਼ੀ ਖਿਡਾਰੀਆਂ ਨੂੰ ਵਾਪਸ ਬੁਲਾ ਲਿਆ। ਆਈ. ਆਈ. ਪੀ. ਐੱਲ. ਪਲੇਅ ਆਫ ਵਿਚ ਤਿੰਨ ਵੱਖ-ਵੱਖ ਟੀਮਾਂ ਦੀ ਕਪਤਾਨੀ ਕਰਨ ਵਾਲੇ ਪਹਿਲੇ ਕਪਤਾਨ ਬਣੇ ਪੰਜਾਬ ਦੇ ਸ਼੍ਰੇਅਸ ਅਈਅਰ ’ਤੇ ਕਾਫੀ ਦਾਰੋਮਦਾਰ ਹੋਵੇਗਾ ਜਿਹੜਾ ਬਤੌਰ ਕਪਤਾਨ ਆਪਣੀ ਸ਼ਾਨਦਾਰ ਫਾਰਮ ਕਾਇਮ ਰੱਖਣਾ ਚਾਹੇਗਾ। ਪਿਛਲੇ ਸਾਲ ਕੋਲਕਾਤਾ ਨਾਈਟ ਰਾਈਡਰਜ਼ ਨੂੰ ਖਿਤਾਬ ਦਿਵਾਉਣ ਵਾਲਾ ਅਈਅਰ 2019 ਤੇ 2020 ਵਿਚ ਦਿੱਲੀ ਨੂੰ ਪਲੇਅ ਆਫ ਤੱਕ ਲਿਜਾ ਚੁੱਕਾ ਹੈ। ਦਿੱਲੀ ਦੀ ਟੀਮ 2020 ਵਿਚ ਉਸਦੀ ਕਪਤਾਨੀ ਵਿਚ ਫਾਈਨਲ ਵਿਚ ਪਹੁੰਚੀ ਸੀ।
ਇਹ ਵੀ ਪੜ੍ਹੋ : ਨਵਜੋਤ ਸਿੰਘ ਸਿੱਧੂ ਦੀ ਵੱਡੀ ਭਵਿੱਖਬਾਣੀ, ਦੱਸਿਆ ਕੌਣ ਜਿੱਤੇਗਾ IPL 2025 ਦਾ ਖਿਤਾਬ
ਦੂਜੇ ਪਾਸੇ ਦਿੱਲੀ ਨੂੰ ਕਈ ਮੌਕੇ ਮਿਲੇ ਪਰ ਪ੍ਰਦਰਸ਼ਨ ਵਿਚ ਨਿਰੰਤਰਤਾ ਦੀ ਘਾਟ ਸਾਫ ਨਜ਼ਰ ਆਈ। ਤੇਜ਼ ਗੇਂਦਬਾਜ਼ ਮਿਸ਼ੇਲ ਮਾਰਸ਼ ਦੇ ਪਰਤ ਜਾਣ ਨਾਲ ਵੀ ਉਸਦੇ ਪ੍ਰਦਰਸ਼ਨ ’ਤੇ ਅਸਰ ਪਿਆ। ਹੁਣ ਟੀਮ ਜਿੱਤ ਦੇ ਨਾਲ ਟੂਰਨਾਮੈਂਟ ਦਾ ਅੰਤ ਕਰਨਾ ਚਾਹੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8