ਪਲੇਅ ਆਫ ਦੇ ਟਾਪ-2 ’ਚ ਜਗ੍ਹਾ ਬਣਾਉਣ ਲਈ ਮੁੰਬਈ ਸਾਹਮਣੇ ਪੰਜਾਬ ਦੀ ਚੁਣੌਤੀ

Monday, May 26, 2025 - 11:33 AM (IST)

ਪਲੇਅ ਆਫ ਦੇ ਟਾਪ-2 ’ਚ ਜਗ੍ਹਾ ਬਣਾਉਣ ਲਈ ਮੁੰਬਈ ਸਾਹਮਣੇ ਪੰਜਾਬ ਦੀ ਚੁਣੌਤੀ

ਜੈਪੁਰ– ਮੁੰਬਈ ਇੰਡੀਅਨਜ਼ ਤੇ ਪੰਜਾਬ ਕਿੰਗਜ਼ ਸੋਮਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਆਪਣੇ ਆਖਰੀ ਲੀਗ ਮੁਕਾਬਲੇ ਵਿਚ ਜਦੋਂ ਇਕ-ਦੂਜੇ ਦਾ ਸਾਹਮਣਾ ਕਰਨਗੇ ਤਾਂ ਟਾਪ-2 ਵਿਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਵਿਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਲਈ ਪੂਰਾ ਜ਼ੋਰ ਲਗਾਉਣਗੇ। ਗੁਜਰਾਤ ਟਾਈਟਨਜ਼, ਰਾਇਲ ਚੈਲੰਜਰਜ਼ ਬੈਂਗਲੁਰੂ, ਮੁੰਬਈ ਇੰਡੀਅਨਜ਼ ਤੇ ਪੰਜਾਬ ਕਿੰਗਜ਼ ਨੇ ਲੀਗ ਦੇ ਕਈ ਮੈਚ ਬਾਕੀ ਰਹਿੰਦਿਆਂ ਹੀ ਆਈ. ਪੀ. ਐੱਲ. ਪਲੇਅ ਆਫ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇਨ੍ਹਾਂ ਟੀਮਾਂ ਵਿਚਾਲੇ ਟਾਪ-2 ਵਿਚ ਜਗ੍ਹਾ ਬਣਾਉਣ ਦੀ ਦੌੜ ਹੈ ਤਾਂ ਕਿ ਫਾਈਨਲ ਵਿਚ ਪਹੁੰਚਣ ਲਈ ਟੀਮ ਨੂੰ ਇਕ ਵਾਧੂ ਮੌਕਾ ਮਿਲ ਸਕੇ।

ਇਹ ਵੀ ਪੜ੍ਹੋ : IPL 2025 : ਹਾਰ ਤੋਂ ਬਾਅਦ ਅੰਪਾਇਰ 'ਤੇ ਭੜਕੀ ਪ੍ਰੀਤੀ ਜ਼ਿੰਟਾ, ਕੀ ਪੰਜਾਬ ਕਿੰਗਜ਼ ਨਾਲ ਹੋਈ ਬੇਈਮਾਨੀ!

ਪੰਜਾਬ ਕਿੰਗਜ਼ 17 ਅੰਕਾਂ ਨਾਲ ਅੰਕ ਸੂਚੀ ਵਿਚ ਦੂਜੇ ਸਥਾਨ ’ਤੇ ਹੈ ਪਰ ਮੰਬੁਈ ਹੱਥੋਂ ਹਾਰ ਜਾਣ ਨਾਲ ਉਹ ਤੀਜੇ ਜਾਂ ਚੌਥੇ ਸਥਾਨ ’ਤੇ ਖਿਸਕ ਜਾਵੇਗੀ, ਜਿਸ ਨਾਲ ਟੀਮ ਨੂੰ 30 ਮਈ ਨੂੰ ਐਲਿਮੀਨੇਟਰ ਲਈ ਤਿਆਰ ਹੋਣਾ ਪਵੇਗਾ। ਪੰਜਾਬ ਲਈ ਟਾਪ-2 ਵਿਚ ਰਹਿਣਾ ਮੁਸ਼ਕਿਲ ਹੈ ਕਿਉਂਕਿ ਉਸ ਨੂੰ ਮੁੰਬਈ ਦੀ ਮਜ਼ਬੂਤ ਟੀਮ ਵਿਰੁੱਧ ਜਿੱਤ ਦਰਜ ਕਰਨ ਤੋਂ ਬਾਅਦ ਵੀ ਇਹ ਉਮੀਦ ਕਰਨੀ ਪਵੇਗੀ ਕਿ ਗੁਜਰਾਤ ਤੇ ਆਰ. ਸੀ. ਬੀ. ਆਪਣੇ-ਆਪਣੇ ਆਖਰੀ ਮੈਚ ਹਾਰ ਜਾਣ।

ਪੰਜਾਬ ਕਿੰਗਜ਼ ਨੂੰ ਪਿਛਲੇ ਮੈਚ ਵਿਚ ਦਿੱਲੀ ਕੈਪੀਟਲਸ ਹੱਥੋਂ ਮਿਲੀ ਹਾਰ ਤੋਂ ਬਾਅਦ ਟਾਪ-2 ਵਿਚ ਆਉਣ ਲਈ ਮੁੰਬਈ ਵਿਰੁੱਧ ਹਰ ਹਾਲ ਵਿਚ ਜਿੱਤ ਦਰਜ ਕਰਨੀ ਪਵੇਗੀ। ਮੁੰਬਈ ਦੀ ਨੈੱਟ ਰਨ ਰੇਟ ਪਲੇਅ ਆਫ ਵਿਚ ਕੁਆਲੀਫਾਈ ਕਰਨ ਵਾਲੀਆਂ ਟੀਮਾਂ ਵਿਚ ਸਭ ਤੋਂ ਬਿਹਤਰ ਹੈ। ਟੀਮ ਜੇਕਰ ਪੰਜਾਬ ਕਿੰਗਜ਼ ਨੂੰ ਹਰਾਉਣ ਵਿਚ ਸਫਲ ਰਹੀ ਤਾਂ ਇਹ ਉਸਦੇ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ। ਅਜਿਹੀ ਸਥਿਤੀ ਵਿਚ ਗੁਜਰਾਤ ਤੇ ਆਰ. ਸੀ. ਬੀ. ਆਪਣੇ-ਆਪਣੇ ਆਖਰੀ ਮੈਚਾਂ ਨੂੰ ਹਾਰਦੇ ਹਨ ਤਾਂ ਮੁੰਬਈ ਦੀ ਟੀਮ ਟਾਪ-2 ਵਿਚ ਹੋਵੇਗੀ।

ਇਹ ਵੀ ਪੜ੍ਹੋ : ਨਵਜੋਤ ਸਿੰਘ ਸਿੱਧੂ ਦੀ ਵੱਡੀ ਭਵਿੱਖਬਾਣੀ, ਦੱਸਿਆ ਕੌਣ ਜਿੱਤੇਗਾ IPL 2025 ਦਾ ਖਿਤਾਬ

ਪੰਜਾਬ ਕਿੰਗਜ਼ ਸ਼ਨੀਵਾਰ ਨੂੰ ਦਿੱਲੀ ਕੈਪੀਟਲਸ ਵਿਰੁੱਧ 200 ਤੋਂ ਵੱਧ ਦਾ ਸਕੋਰ ਬਣਾਉਣ ਦੇ ਬਾਵਜੂਦ ਹਾਰ ਗਈ ਸੀ ਪਰ ਹੁਣ ਉਸ ਨੂੰ ਆਪਣੀ ਗੇਂਦਬਾਜ਼ੀ ਦੀਆਂ ਖਾਮੀਆਂ ਦੂਰ ਕਰਨੀਆਂ ਪੈਣਗੀਆਂ। ਸਵਾਈ ਮਾਨ ਸਿੰਘ ਸਟੇਡੀਅਮ ਦੀ ਛੋਟੀ ਬਾਊਂਡਰੀ ਤੇ ਬੱਲੇਬਾਜ਼ੀ ਲਈ ਆਸਾਨ ਹਾਲਾਤ ਇਸ ਮੈਚ ਨੂੰ ਵੱਡੇ ਸਕੋਰ ਵਾਲਾ ਮੁਕਾਬਲਾ ਬਣਾਉਣ ਦਾ ਸੰਕੇਤ ਦਿੰਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News