ਮੋਦੀ 17 ਅਗਸਤ ਨੂੰ ਟੋੋਕੀਓ ਪੈਰਾਲੰਪਿਕ ਖੇਡਾਂ ’ਚ ਹਿੱਸਾ ਲੈਣ ਵਾਲੇ ਭਾਰਤੀ ਦਲ ਨਾਲ ਕਰਨਗੇ ਗੱਲਬਾਤ

Monday, Aug 16, 2021 - 10:34 AM (IST)

ਮੋਦੀ 17 ਅਗਸਤ ਨੂੰ ਟੋੋਕੀਓ ਪੈਰਾਲੰਪਿਕ ਖੇਡਾਂ ’ਚ ਹਿੱਸਾ ਲੈਣ ਵਾਲੇ ਭਾਰਤੀ ਦਲ ਨਾਲ ਕਰਨਗੇ ਗੱਲਬਾਤ

ਸਪੋਰਟਸ ਡੈਸਕ— ਪ੍ਰਧਾਨਮੰਤਰੀ ਨਰਿੰਦਰ ਮੋਦੀ 17 ਅਗਸਤ ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੈਂਸਿੰਗ ਰਾਹੀਂ ਟੋਕੀਓ 2020 ਪੈਰਾਲੰਪਿਕ ਖੇਡਾਂ ’ਚ ਹਿੱਸਾ ਲੈਣ ਵਾਲੇ ਭਾਰਤੀ ਪੈਰਾ ਐਥਲੀਟ ਦਲ ਨਾਲ ਗੱਲਬਾਤ ਕਰਨਗੇ। ਕੁਲ 9 ਖੇਡ ਮੁਕਾਬਲਿਆਂ ਦੇ 54 ਪੈਰਾਐਥਲੀਟ ਦੇਸ਼ ਦੀ ਨੁਮਾਇੰਦਗੀ ਕਰਨ ਲਈ ਟੋਕੀਓ ਜਾਣਗੇ। ਇਹ ਪੈਰਾਲੰਪਿਕ ਖੇਡਾਂ ’ਚ ਹਿੱਸਾ ਲੈਣ ਵਾਲਾ ਅਜੇ ਤਕ ਦਾ ਸਭ ਤੋਂ ਵੱਡਾ ਭਾਰਤੀ ਦਲ ਹੈ। ਇਸ ਗੱਲਬਾਤ ਦੇ ਦੌਰਾਨ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਵੀ ਮੌਜੂਦ ਰਹਿਣਗੇ।


author

Tarsem Singh

Content Editor

Related News