ਭਾਰਤੀ ਹਾਕੀ ਦੇ 100 ਸਾਲ ਪੂਰੇ ਹੋਣ ’ਤੇ ਪੂਰੇ ਦੇਸ਼ ’ਚ ਜਸ਼ਨ ਦੀ ਤਿਆਰੀ
Thursday, Sep 18, 2025 - 11:52 PM (IST)

ਨਵੀਂ ਦਿੱਲੀ- ਭਾਰਤੀ ਹਾਕੀ ਦੇ ਸ਼ਤਾਬਦੀ ਸਾਲ ਮੌਕੇ ਪੂਰੇ ਦੇਸ਼ ’ਚ 7 ਨਵੰਬਰ ਨੂੰ ਵਿਸ਼ੇਸ਼ ਸਮਾਰੋਹਾਂ ਦਾ ਆਯੋਜਨ ਕੀਤਾ ਜਾਵੇਗਾ। ਇਸ ਦੇ ਲਈ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। 1925 ਵਿਚ ਪਹਿਲੀ ਰਾਸ਼ਟਰੀ ਖੇਡ ਸੰਸਥਾ ਦਾ ਗਠਨ ਹੋਇਆ ਸੀ। ਹਾਕੀ ਇੰਡੀਆ ਵਲੋਂ ਆਯੋਜਿਤ ਸਮਾਰੋਹ ਤਹਿਤ ਦੇਸ਼ ਦੇ ਹਰ ਜ਼ਿਲੇ ’ਚ ਇਕ ਪੁਰਸ਼ ਅਤੇ ਇਕ ਮਹਿਲਾ ਮੈਚ ਖੇਡਿਆ ਜਾਵੇਗਾ। ਇਸ ਰਾਸ਼ਟਰ ਪੱਧਰੀ ਸਮਾਰੋਹ ’ਚ 36 ਹਜ਼ਾਰ ਤੋਂ ਵੱਧ ਖਿਡਾਰੀਆਂ ਦੇ ਹਿੱਸਾ ਲੈਣ ਦੀ ਉਮੀਦ ਹੈ। ਇਸ ਪਹਿਲ ਦਾ ਉਦੇਸ਼ ਦੇਸ਼ ਦੇ ਹਰ ਕੋਨੇ ਤੋਂ ਖਿਡਾਰੀਆਂ ਨੂੰ ਇਕੱਠੇ ਲਿਆਉਣਾ ਹੈ। ਹਾਕੀ ਦੇ ਯੋਗਦਾਨ ਦੇ ਮਹੱਤਵ ’ਤੇ ਹਾਕੀ ਦੇ ਸਭ ਤੋਂ ਬਜ਼ੁਰਗ ਜਿਊਂਦੇ ਚੌਟੀ ਦੇ ਗੁਰਬਖਸ਼ ਸਿੰਘ ਨੇ 1964 ਦੇ ਟੋਕੀਓ ਓਲੰਪਿਕ ’ਚ ਭਾਰਤ ਲਈ ਓਲੰਪਿਕ ਸੋਨ ਤਮਗਾ ਜਿੱਤਿਆ ਸੀ।
ਉਸ ਨੇ ਕਿਹਾ ਕਿ ਭਾਰਤ ’ਚ ਆਯੋਜਿਤ ਪਹਿਲਾ ਹਾਕੀ ਟੂਰਨਾਮੈਂਟ 1895 ਵਿਚ ਬੇਯਟਨ ਕੱਪ ਸੀ। ਰਾਸ਼ਟਰੀ ਹਾਕੀ ਸੰਘ ਦਾ ਗਠਨ 1925 ਵਿਚ ਹੋਇਆ ਅਤੇ ਭਾਰਤ ਨੇ ਇਸ ਦੇ ਗਠਨ ਦੇ ਸਿਰਫ 3 ਸਾਲ ਬਾਅਦ 1928 ਵਿਚ ਓਲੰਪਿਕ ਸੋਨ ਤਮਗਾ ਜਿੱਤਿਆ ਸੀ।