ਤੁਸੀਂ ਮੈਕਸਵੈੱਲ ਨਾਲ ਵਿਆਹ ਨਹੀਂ ਕੀਤਾ ਇਸੇ ਲਈ..., ਯੂਜ਼ਰ ਦੇ ਭੈੜੇ ਕੁਮੈਂਟ ਦਾ ਪ੍ਰਿਟੀ ਜ਼ਿੰਟਾ ਨੇ ਦਿੱਤਾ ਕਰਾਰਾ ਜਵਾਬ

Wednesday, May 14, 2025 - 01:21 AM (IST)

ਤੁਸੀਂ ਮੈਕਸਵੈੱਲ ਨਾਲ ਵਿਆਹ ਨਹੀਂ ਕੀਤਾ ਇਸੇ ਲਈ..., ਯੂਜ਼ਰ ਦੇ ਭੈੜੇ ਕੁਮੈਂਟ ਦਾ ਪ੍ਰਿਟੀ ਜ਼ਿੰਟਾ ਨੇ ਦਿੱਤਾ ਕਰਾਰਾ ਜਵਾਬ

ਸਪੋਰਟਸ ਡੈਸਕ : ਮੰਗਲਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇੱਕ ਇੰਟਰੈਕਸ਼ਨ ਸੈਸ਼ਨ ਦੌਰਾਨ, ਅਦਾਕਾਰਾ ਅਤੇ ਪੰਜਾਬ ਕਿੰਗਜ਼ (PBKS) ਦੀ ਸਹਿ-ਮਾਲਕ ਪ੍ਰੀਤੀ ਜ਼ਿੰਟਾ ਨੇ ਇੱਕ ਉਪਭੋਗਤਾ ਦੇ ਇਤਰਾਜ਼ਯੋਗ ਸਵਾਲ ਦਾ ਸਖ਼ਤ ਜਵਾਬ ਦਿੱਤਾ। ਯੂਜ਼ਰ ਨੇ ਮਜ਼ਾਕ ਵਿੱਚ ਪੁੱਛਿਆ ਕਿ ਕੀ ਆਈ.ਪੀ.ਐਲ. 2025 ਵਿੱਚ ਪੰਜਾਬ ਕਿੰਗਜ਼ ਲਈ ਕ੍ਰਿਕਟਰ ਗਲੇਨ ਮੈਕਸਵੈੱਲ ਦੇ ਮਾੜੇ ਪ੍ਰਦਰਸ਼ਨ ਦਾ ਕਾਰਨ ਇਹ ਸੀ ਕਿ "ਪ੍ਰੀਤੀ ਨੇ ਉਸ ਨਾਲ ਵਿਆਹ ਨਹੀਂ ਕੀਤਾ।" ਇਸ ਸਵਾਲ ਤੋਂ ਨਾਰਾਜ਼ ਪ੍ਰੀਤੀ ਨੇ ਯੂਜ਼ਰ ਨੂੰ ਲਿੰਗ ਭੇਦਭਾਵ ਬੰਦ ਕਰਨ ਅਤੇ ਸਨਮਾਨ ਦੇਣ ਦੀ ਸਲਾਹ ਦਿੱਤੀ।

ਪ੍ਰੀਤੀ ਨੇ X 'ਤੇ ਲਿਖਿਆ - ਕੀ ਤੁਸੀਂ ਇਹ ਸਵਾਲ ਪੁਰਸ਼ ਟੀਮ ਮਾਲਕਾਂ ਤੋਂ ਪੁੱਛੋਗੇ, ਜਾਂ ਕੀ ਇਹ ਵਿਤਕਰਾ ਸਿਰਫ਼ ਔਰਤਾਂ ਲਈ ਹੈ? ਕ੍ਰਿਕਟ ਵਿੱਚ ਆਉਣ ਤੋਂ ਪਹਿਲਾਂ ਮੈਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਔਰਤਾਂ ਲਈ ਕਾਰਪੋਰੇਟ ਜਗਤ ਵਿੱਚ ਰਹਿਣਾ ਕਿੰਨਾ ਮੁਸ਼ਕਲ ਹੈ।" ਉਸਨੇ ਅੱਗੇ ਕਿਹਾ, "ਤੁਸੀਂ ਇਹ ਸਵਾਲ ਮਜ਼ਾਕ ਵਿੱਚ ਪੁੱਛਿਆ ਹੋਵੇਗਾ, ਪਰ ਮੈਨੂੰ ਉਮੀਦ ਹੈ ਕਿ ਤੁਸੀਂ ਇਸਨੂੰ ਗੰਭੀਰਤਾ ਨਾਲ ਲਓਗੇ। ਮੈਂ 18 ਸਾਲਾਂ ਦੀ ਸਖ਼ਤ ਮਿਹਨਤ ਨਾਲ ਆਪਣੀ ਪਛਾਣ ਬਣਾਈ ਹੈ, ਕਿਰਪਾ ਕਰਕੇ ਮੈਨੂੰ ਉਹ ਸਤਿਕਾਰ ਦਿਓ ਅਤੇ ਲਿੰਗ ਪੱਖਪਾਤ ਬੰਦ ਕਰੋ। ਤੁਹਾਡਾ ਧੰਨਵਾਦ।"


author

Inder Prajapati

Content Editor

Related News