ਇਸ ਧਾਕੜ ਖਿਡਾਰੀ ’ਤੇ ਡੋਪਿੰਗ ਪ੍ਰੀਖਣ ’ਚ ਅਸਫਲ ਰਹਿਣ ’ਤੇ 15 ਮਹੀਨਿਆਂ ਦਾ ਲੱਗਾ ਬੈਨ

Friday, Aug 28, 2026 - 10:48 AM (IST)

ਇਸ ਧਾਕੜ ਖਿਡਾਰੀ ’ਤੇ ਡੋਪਿੰਗ ਪ੍ਰੀਖਣ ’ਚ ਅਸਫਲ ਰਹਿਣ ’ਤੇ 15 ਮਹੀਨਿਆਂ ਦਾ ਲੱਗਾ ਬੈਨ

ਦੁਬਈ : ਪਾਕਿਸਤਾਨ ’ਚ ਜਨਮੇ ਯੂ. ਏ. ਈ. ਦੇ ਬੱਲੇਬਾਜ਼ ਆਸਿਫ ਖਾਨ ’ਤੇ ਪਿਛਲੇ ਸਾਲ ਪ੍ਰਤੀਯੋਗਿਤਾ ਤੋਂ ਬਾਹਰ ਕੀਤੇ ਗਏ ਡੋਪ ਪ੍ਰੀਖਣ ’ਚ ਬੈਨ ਐਨਾਬੋਲਿਕ ਸਟੇਰੌਇਡ ਲਈ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ 15 ਮਹੀਨਿਆਂ ਦਾ ਬੈਨ ਲਾਇਆ ਗਿਆ ਹੈ। ਆਸਿਫ ਦੇ 8 ਸਤੰਬਰ 2025 ਨੂੰ ਕੀਤੇ ਗਏ ਪ੍ਰੀਖਣ ’ਚ ਮੈਸਟੇਰੋਲੋਨ ਦੇ ਮੈਟਾਬੋਲਾਇਟ ਦੀ ਪੁਸ਼ਟੀ ਹੋਈ ਸੀ। ਮੈਸਟੇਰੋਲੋਨ ਦਾ ਇਸਤੇਮਾਲ ਟੈਸਟੋਸਟੇਰੋਨ ਦਾ ਪੱਧਰ ਵਧਾਉਣ ਲਈ ਕੀਤਾ ਜਾਂਦਾ ਹੈ।
ਕ੍ਰਿਕਟ ਦੀ ਕੌਮਾਂਤਰੀ ਸੰਸਥਾ ਆਈ. ਸੀ. ਸੀ. ਨੇ ਇਕ ਬਿਆਨ ’ਚ ਕਿਹਾ, ‘‘36 ਸਾਲਾ ਆਸਿਫ ਨੇ ਆਈ. ਸੀ. ਸੀ. ਦੀ ਡੋਪਿੰਗ ਵਿਰੋਧੀ ਸੰਹਿਤਾ ਦੇ ਨਿਯਮ 2.1 ਦੇ ਉਲੰਘਣ ਦੀ ਗੱਲ ਸਵੀਕਾਰ ਕਰ ਲਈ ਹੈ। ਵਿਸ਼ਵ ਡੋਪਿੰਗ ਵਿਰੋਧੀ ਏਜੰਸੀ (ਵਾਡਾ) ਅਤੇ ਆਈ. ਸੀ. ਸੀ. ਨਾਲ ਮਾਮਲੇ ਦੇ ਹੱਲ ਸਬੰਧੀ ਸਮਝੌਤੇ ਤਹਿਤ ਸਜ਼ਾ ਪ੍ਰਵਾਨ ਕਰ ਲਈ ਹੈ।’’

ਆਈ. ਸੀ. ਸੀ. ਨੇ ਕਿਹਾ, ‘‘ਆਸਿਫ ਨੂੰ 8 ਅਕਤੂਬਰ ਤੋਂ ਕਿਸੇ ਟੀਮ ਨਾਲ ਅਭਿਆਸ ਕਰਨ ਜਾਂ ਕਿਸੇ ਕਲੱਬ ਜਾਂ ਆਈ. ਸੀ. ਸੀ. ਦੀ ਮੈਂਬਰ ਸੰਸਥਾ ਦੀਆਂ ਸਹੂਲਤਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਹੋਵੇਗੀ ਪਰ ਉਹ 8 ਦਸੰਬਰ ਤੋਂ ਹੀ ਪ੍ਰਤੀਯੋਗਿਤਾ ਵਾਲੇ ਕ੍ਰਿਕਟ ’ਚ ਵਾਪਸੀ ਲਈ ਯੋਗ ਹੋਣਗੇ।’’ ਆਸਿਫ ਦੇ 8 ਸਤੰਬਰ 2025 ਤੋਂ ਲੈ ਕੇ 29 ਦਸੰਬਰ 2025 ਨੂੰ ਇਨ੍ਹਾਂ ਦੇ ਅਸਥਾਈ ਮੁਅੱਤਲੀ ਦੀ ਸ਼ੁਰੂਆਤ ਤੱਕ ਦੇ ਨਿੱਜੀ ਨਤੀਜਿਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਆਸਿਫ ਨੇ 2022 ’ਚ ਸ਼ੁਰੂਆਤ ਤੋਂ ਬਾਅਦ ਤੋਂ ਯੂ. ਏ. ਈ. ਲਈ 38 ਵਨ ਡੇ ਅਤੇ 56 ਟੀ-20 ਕੌਮਾਂਤਰੀ ਮੈਚ ਖੇਡੇ ਹਨ। ਸੱਜੇ ਹੱਥ ਦੇ ਬੱਲੇਬਾਜ਼ ਆਸਿਫ 2017 ’ਚ ਯੂ. ਏ. ਈ. ਚਲਾ ਗਿਆ ਸੀ। ਇਸ ਤੋਂ ਪਹਿਲਾਂ ਇਸ ਨੇ ਪਾਕਿਸਤਾਨ ਦੇ ਘਰੇਲੂ ਕ੍ਰਿਕਟ ’ਚ 32 ਫਰਸਟ ਕਲਾਸ ਮੈਚ ਖੇਡੇ ਸਨ।


author

SATPAL

Content Editor

Related News