ਪਾਵਰ ਲਿਫਟਰ ਅਸ਼ੋਕ, ਪਰਮਜੀਤ ਨੇ ਪੈਰਿਸ ਓਲੰਪਿਕ ਲਈ ਕੀਤਾ ਕੁਆਲੀਫਾਈ

Friday, Mar 22, 2024 - 10:40 AM (IST)

ਪਾਵਰ ਲਿਫਟਰ ਅਸ਼ੋਕ, ਪਰਮਜੀਤ ਨੇ ਪੈਰਿਸ ਓਲੰਪਿਕ ਲਈ ਕੀਤਾ ਕੁਆਲੀਫਾਈ

ਨਵੀਂ ਦਿੱਲੀ– ਏਸ਼ੀਆਈ ਖੇਡਾਂ ਦੇ ਕਾਂਸੀ ਤਮਗਾ ਜੇਤੂ ਅਸ਼ੋਕ ਅਤੇ ਪਰਮਜੀਤ ਕੁਮਾਰ ਨੇ ਮਿਸਰ ’ਚ ਚੱਲ ਰਹੇ ਪੈਰਾ ਪਾਵਰ ਲਿਫਟਿੰਗ ਵਿਸ਼ਵ ਕੱਪ ’ਚ ਚਾਂਦੀ ਤਮਗਾ ਜਿੱਤ ਕੇ ਪੈਰਿਸ ਪੈਰਾ-ਓਲੰਪਿਕ ਲਈ ਕੁਆਲੀਫਾਈ ਕਰ ਲਿਆ। ਮਨਪ੍ਰੀਤ ਕੌਰ ਨੇ 41 ਕਿਲੋ ਵਰਗ ’ਚ 86 ਕਿਲੋ ਭਾਰ ਚੁੱਕ ਕੇ ਕਾਂਸੀ ਤਮਗਾ ਜਿੱਤਿਆ। ਅਸ਼ੋਕ ਨੇ 192 ਅਤੇ 196 ਕਿਲੋ ਭਾਰ ਚੁੱਕੇ ਕੇ ਚਾਂਦੀ ਤਮਗਾ ਜਿੱਤਿਆ। ਉੱਧਰ 49 ਕਿਲੋ ਵਰਗ ’ਚ ਪਰਮਜੀਤ ਨੇ 160 ਅਤੇ 166 ਕਿਲੋ ਭਾਰ ਚੁੱਕਿਆ ਅਤੇ ਮਾਮੂਲੀ ਫਰਕ ਨਾਲ ਸੋਨ ਤਮਗਾ ਜਿੱਤਣ ਤੋਂ ਖੁੰਝ ਗਿਆ।


author

Aarti dhillon

Content Editor

Related News