ਪਾਕਿਸਤਾਨ-ਬੰਗਲਾਦੇਸ਼ ਸੀਰੀਜ਼ ਕੋਰੋਨਾ ਕਾਰਣ ਮੁਲਤਵੀ

Tuesday, Mar 17, 2020 - 01:15 AM (IST)

ਪਾਕਿਸਤਾਨ-ਬੰਗਲਾਦੇਸ਼ ਸੀਰੀਜ਼ ਕੋਰੋਨਾ ਕਾਰਣ ਮੁਲਤਵੀ

ਇਸਲਾਮਾਬਾਦ— ਪਾਕਿਸਤਾਨ ਕ੍ਰਿਕਟ  ਬੋਰਡ (ਪੀ. ਸੀ. ਬੀ.) ਨੇ ਬੰਗਲਾਦੇਸ਼ ਨਾਲ ਹੋਣ ਵਾਲੀ ਵਨ ਡੇ ਤੇ ਟੈਸਟ ਸੀਰੀਜ਼ ਨੂੰ ਕੋਰੋਨਾ ਵਾਇਰਸ ਦੇ ਕਾਰਣ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਪਾਕਿਸਤਾਨ ਤੇ ਬੰਗਲਾਦੇਸ਼ ਵਿਚਾਲੇ 1 ਅਪ੍ਰੈਲ ਨੂੰ ਇਕਲੌਤਾ ਵਨ ਡੇ ਮੈਚ ਕਰਾਚੀ ਵਿਚ ਹੋਣਾ ਸੀ ਤੇ  ਇਸ ਤੋਂ ਬਾਅਦ 5 ਅਪ੍ਰੈਲ ਤੋਂ ਇਕ ਟੈਸਟ ਮੈਚ ਕਰਵਾਇਆ ਜਾਣਾ ਸੀ। ਦੋਵਾਂ ਟੀਮਾਂ ਵਿਚਾਲੇ ਪਿਛਲੇ ਮਹੀਨੇ ਟੈਸਟ ਸੀਰੀਜ਼ ਦੀ ਸ਼ੁਰੂਆਤ ਹੋਈ ਸੀ, ਜਿਸ ਦੇ ਪਹਿਲੇ ਮੁਕਾਬਲੇ ਵਿਚ ਪਾਕਿਸਤਾਨ ਨੇ ਬੰਗਲਾਦੇਸ਼ ਨੂੰ ਪਾਰੀ ਤੇ 44 ਦੌੜਾਂ ਨਾਲ ਹਰਾ ਦਿੱਤਾ ਸੀ। ਪੀ. ਸੀ. ਬੀ. ਨੇ ਕਿਹਾ ਕਿ ਉਹ ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਨਾਲ ਗੱਲਬਾਤ ਕਰਕੇ ਇਸ ਸੀਰੀਜ਼ ਨੂੰ ਭਵਿੱਖ ਵਿਚ ਕਰਵਾਉਣ 'ਤੇ ਫੈਸਲਾ ਕਰੇਗਾ। ਪੀ. ਸੀ. ਬੀ. ਨੇ ਇਸਦੇ ਨਾਲ ਹੀ ਪਾਕਿਸਤਾਨ ਦੇ ਘਰੇਲੂ ਟੂਰਨਾਮੈਂਟ ਵਨ ਡੇ ਪਾਕਿ ਕੱਪ ਨੂੰ ਵੀ ਮੁਲਤਵੀ ਕਰ ਦਿੱਤਾ , ਜਿਹੜਾ 25 ਮਾਰਚ ਤੋਂ ਹੋਣਾ ਸੀ।


author

Gurdeep Singh

Content Editor

Related News