ਟੀਮ ਇੰਡੀਆ ਲਈ ਪੂਨਮ ਯਾਦਵ ਨੇ ਬਣਾਇਆ ਵੱਡਾ ਰਿਕਾਰਡ, ਏਕਤਾ ਬਿਸ਼ਟ ਨੂੰ ਛੱਡਿਆ ਪਿੱਛੇ

02/25/2020 11:47:37 AM

ਸਪੋਰਟਸ ਡੈਸਕ : ਭਾਰਤੀ ਮਹਿਲਾ ਟੀਮ ਨੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਆਪਣੇ ਦੂਜੇ ਮੈਚ 'ਚ ਬੰਗਲਾਦੇਸ਼ ਖਿਲਾਫ ਸ਼ਾਨਦਾਰ ਜਿੱਤ ਦਰਜ ਕਰ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ। ਇਸ ਜਿੱਤ 'ਚ ਭਾਰਤੀ ਮਹਿਲਾ ਗੇਂਦਬਾਜ਼ ਪੂਨਮ ਯਾਦਵ ਦਾ ਅਹਿਮ ਰੋਲ ਰਿਹਾ। ਪੂਨਮ ਯਾਦਵ ਨੇ ਬੰਗਲਾਦੇਸ਼ ਦੀ ਟੀਮ ਖਿਲਾਫ ਮੈਚ 'ਚ ਤਿੰਨ ਵਿਕਟਾਂ ਹਾਸਲ ਕੀਤੀਆਂ ਅਤੇ ਮੈਤ ਨੂੰ ਭਾਰਤ ਦੇ ਵੱਲ ਲਿਆ ਦਿੱਤਾ।

ਇਸ ਦੇ ਨਾਲ ਪੂਨਮ ਯਾਦਵ ਨੇ ਆਪਣੇ ਨਾਂ ਇਕ ਰਿਕਾਰਡ ਵੀ ਦਰਜ ਕਰਾ ਲਿਆ ਹੈ। ਪੂਨਮ ਯਾਦਵ ਨੇ ਬੰਗਲਾਦੇਸ਼ ਟੀਮ ਖਿਲਾਫ 3 ਵਿਕਟਾਂ ਲਈ ਅਤੇ ਇਸ ਦੇ ਨਾਲ ਹੀ ਉਹ ਭਾਰਤ ਲਈ ਇਕ ਟੀਮ ਖਿਲਾਫ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੀ ਖਿਡਾਰੀ ਬਣ ਗਈ ਹਨ। ਪੂਨਮ ਯਾਦਵ ਨੇ ਹੁਣ ਤਕ ਬੰਗਲਾਦੇਸ਼ ਖਿਲਾਫ ਖੇਡੇ ਮੈਚ 'ਚ ਕੁਲ 20 ਵਿਕਟਾਂ ਲਈਆਂ ਹਨ।

ਇਸ ਦੇ ਨਾਲ ਉਨ੍ਹਾਂ ਨੇ ਸਾਥੀ ਖਿਡਾਰੀ ਏਕਤਾ ਬਿਸ਼ਟ ਦਾ ਰਿਕਾਰਡ ਤੋੜ ਦਿੱਤਾ। ਏਕਤਾ ਨੇ ਸ਼੍ਰੀਲੰਕਾਈ ਟੀਮ ਖਿਲਾਫ 19 ਵਿਕਟਾਂ ਲਈਆਂ ਹਨ। ਪੂਨਮ ਯਾਦਵ ਨੇ ਭਾਰਤ ਲਈ ਟੀ-20 ਵਿਸ਼ਵ ਕੱਪ ਦੇ ਪਹਿਲੇ ਮੈਚ 'ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ ਆਸਟਰੇਲੀਆ ਖਿਲਾਫ 4 ਵਿਕਟਾਂ ਹਾਸਲ ਸਨ ਅਤੇ ਭਾਰਤ ਦੀ ਜਿੱਤ 'ਚ ਅਹਿਮ ਯੋਗਦਾਨ ਦਿੱਤਾ ਸੀ।