ਧੋਨੀ ਤੋਂ ਬਾਅਦ PM ਮੋਦੀ ਨੇ ਰੈਨਾ ਨੂੰ ਲਿਖੀ ਚਿੱਠੀ, ਨਵੀਂ ਪਾਰੀ ਲਈ ਦਿੱਤੀਆਂ ਸ਼ੁੱਭਕਾਮਨਾਵਾਂ
Friday, Aug 21, 2020 - 01:30 PM (IST)
ਨਵੀਂ ਦਿੱਲੀ (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਸਟ੍ਰੇਲੀਆ ਖ਼ਿਲਾਫ ਅਹਿਮਦਾਬਾਦ ਵਿਚ 2011 ਵਿਸ਼ਵ ਕੱਪ ਕੁਆਟਰ ਫਾਈਨਲ ਦੌਰਾਨ ਸੁਰੇਸ਼ ਰੈਨਾ ਦੇ ਸ਼ਾਨਦਾਰ ਕਵਰ ਡਰਾਈਵ ਅਜੇ ਵੀ ਯਾਦ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਹਰਫਨਮੌਲਾ ਦੇ ਅਣਗਿਣਤ ਪ੍ਰਸ਼ੰਸਕਾਂ ਨੂੰ ਉਸ ਦੀ ਕਮੀ ਖਲੇਗੀ। ਰੈਨਾ ਨੇ 15 ਅਗਸਤ ਨੂੰ ਮਹਿੰਦਰ ਸਿੰਘ ਧੋਨੀ ਦੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਕੁੱਝ ਮਿੰਟ ਬਾਅਦ ਹੀ ਖੁਦ ਵੀ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਦੋਵੇਂ ਦੋਸਤ ਹੁਣ ਚੇਨੱਈ ਸੁਪਰ ਕਿੰਗਸ ਲਈ ਇੰਡੀਅਨ ਪ੍ਰੀਮੀਅਰ ਲੀਗ ਵਿਚ ਖੇਡਣਗੇ।
ਇਹ ਵੀ ਪੜ੍ਹੋ: ਵੱਡੀ ਖ਼ਬਰ: 16 ਸਾਲਾ ਕੁੜੀ ਨਾਲ 30 ਲੋਕਾਂ ਨੇ ਲਾਈਨ ਲਗਾ ਕੇ ਕੀਤਾ ਬਲਾਤਕਾਰ
ਧੋਨੀ ਨੂੰ ਪ੍ਰਸ਼ੰਸਾ ਪੱਤਰ ਲਿਖਣ ਦੇ ਬਾਦ ਮੋਦੀ ਨੇ ਰੈਨਾ ਨੂੰ 2 ਪੰਨੇ ਦਾ ਪੱਤਰ ਲਿਖ ਕੇ ਕਿਹਾ, 'ਮੈਂ ਸੰਨਿਆਸ ਸ਼ਬਦ ਦਾ ਇਸਤੇਮਾਲ ਨਹੀਂ ਕਰਣਾ ਚਾਹੁੰਦਾ, ਕਿਉਂਕਿ ਤੁਸੀਂ ਕਾਫ਼ੀ ਜਵਾਨ ਅਤੇ ਊਰਜਾਵਾਨ ਹੋ।' ਉਨ੍ਹਾਂ ਲਿਖਿਆ, 'ਤੁਹਾਡੇ ਕ੍ਰਿਕਟ ਕੈਰੀਅਰ ਵਿਚ ਕਈ ਵਾਰ ਤੁਹਾਨੂੰ ਨਾਕਾਮੀ ਝੱਲਣੀ ਪਈ ਪਰ ਤੁਸੀਂ ਹਰ ਵਾਰ ਉਨ੍ਹਾਂ ਚੁਣੌਤੀਆਂ ਤੋਂ ਨਿਖਰਕੇ ਆਏ।' ਇਸ ਦੇ ਨਾਲ ਹੀ ਰੈਨਾ ਨੂੰ ਨਵੀਂ ਪਾਰੀ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ।
When we play, we give our blood & sweat for the nation. No better appreciation than being loved by the people of this country and even more by the country’s PM. Thank you @narendramodi ji for your words of appreciation & best wishes. I accept them with gratitude. Jai Hind!🇮🇳 pic.twitter.com/l0DIeQSFh5
— Suresh Raina🇮🇳 (@ImRaina) August 21, 2020
ਰੈਨਾ ਨੇ ਪ੍ਰਧਾਨ ਮੰਤਰੀ ਨੂੰ ਧੰਨਵਾਦ ਕਰਦੇ ਹੋਏ ਟਵੀਟ ਕੀਤਾ, 'ਜਦੋਂ ਅਸੀਂ ਖੇਡਦੇ ਹਾਂ ਤਾਂ ਦੇਸ਼ ਲਈ ਖ਼ੂਨ ਪਸੀਨਾ ਦਿੰਦੇ ਹਾਂ। ਦੇਸ਼ ਵਾਸੀਆਂ ਤੋਂ ਮਿਲੇ ਪਿਆਰ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਮਿਲੇ ਇਸ ਪਿਆਰ ਤੋਂ ਵੱਡੀ ਕੋਈ ਪ੍ਰਸ਼ੰਸਾ ਨਹੀਂ। ਧੰਨਵਾਦ ਨਰਿੰਦਰ ਮੋਦੀ ਜੀ ਤੁਹਾਡੀ ਪ੍ਰਸ਼ੰਸਾ ਅਤੇ ਸ਼ੁਭਕਾਮਨਾਵਾਂ ਲਈ।'
ਇਹ ਵੀ ਪੜ੍ਹੋ: ਆਈ.ਪੀ.ਐੱਲ. ਨੇ ਜਾਰੀ ਕੀਤਾ ਨਵਾਂ ਲੋਗੋ 'DREAM11 IPL'
ਮੋਦੀ ਨੇ ਪੱਤਰ ਵਿਚ ਲਿਖਿਆ ਕਿ ਉਨ੍ਹਾਂ ਨੇ ਮੋਟੇਰਾ ਵਿਚ 2011 ਵਿਸ਼ਵ ਕੱਪ ਕੁਆਟਰ ਫਾਈਨਲ ਵਿਚ ਆਸਟਰੇਲੀਆ ਖਿਲਾਫ ਰੈਨਾ ਦੀ 34 ਦੌੜਾਂ ਦੀ ਨਾਬਾਦ ਪਾਰੀ ਦਾ ਪੂਰਾ ਮਜਾ ਲਿਆ ਸੀ। ਉਨ੍ਹਾਂ ਲਿਖਿਆ, 'ਭਾਰਤ 2011 ਵਿਸ਼ਵ ਕੱਪ ਵਿਚ ਤੁਹਾਡੀ ਪ੍ਰੇਰਣਾਦਾਇਕ ਭੂਮਿਕਾ ਨੂੰ ਨਹੀਂ ਭੁਲਾ ਸਕਦਾ। ਮੈਂ ਮੋਟੇਰਾ ਸਟੇਡੀਅਮ ਵਿਚ ਆਸਟਰੇਲੀਆ ਖ਼ਿਲਾਫ ਕੁਆਟਰ ਫਾਈਨਲ ਵਿਚ ਤੁਹਾਨੂੰ ਪਾਰੀ ਦੇ ਸੂਤਰਧਾਰ ਦੀ ਭੂਮਿਕਾ ਨਿਭਾਉਂਦੇ ਵੇਖਿਆ ।' ਮੋਦੀ ਨੇ ਕਿਹਾ, 'ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਪ੍ਰਸ਼ੰਸਕਾਂ ਨੂੰ ਤੁਹਾਡੇ ਕਵਰ ਡਰਾਈਵਸ ਦੀ ਕਮੀ ਖਲੇਗੀ ਜੋ ਮੈਂ ਉਸ ਦਿਨ ਵੇਖੀ।' ਮੋਦੀ ਉਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਸਨ। ਉਨ੍ਹਾਂ ਨੇ ਰੈਨਾ ਨੂੰ ਨਿਪੁੰਨ 'ਟੀਮ ਮੈਨ' ਦੱਸਿਆ ਜੋ ਦੂਜਿਆਂ ਦੀ ਸਫਲਤਾ ਦਾ ਜਸ਼ਨ ਮਨਾਉਂਦਾ ਸੀ।
ਇਹ ਵੀ ਪੜ੍ਹੋ: CPL 2020: ਰਾਸ਼ਿਦ ਖਾਨ ਦੇ ਗੁਪਤ ਅੰਗ 'ਤੇ ਲੱਗੀ ਫੀਲਡਰ ਦੀ ਤੇਜ਼ ਥਰੋ, ਵੇਖੋ ਵੀਡੀਓ
ਉਨ੍ਹਾਂ ਲਿਖਿਆ, 'ਸੁਰੇਸ਼ ਰੈਨਾ ਹਮੇਸ਼ਾ ਟੀਮ ਭਾਵਨਾ ਲਈ ਯਾਦ ਕੀਤੇ ਜਾਣਗੇ। ਤੁਸੀਂ ਨਿੱਜੀ ਰਿਕਾਰਡ ਲਈ ਨਹੀਂ ਸਗੋਂ ਟੀਮ ਦੇ ਅਤੇ ਦੇਸ਼ ਦੇ ਮਾਣ ਲਈ ਖੇਡਿਆ।' ਮੋਦੀ ਨੇ ਕਿਹਾ,'ਇਕ ਬੱਲੇਬਾਜ ਦੇ ਤੌਰ 'ਤੇ ਤੁਸੀਂ ਸਾਰੇ ਫਾਰਮੈਟਾਂ ਖਾਸਕਰ ਟੀ20 ਵਿਚ ਬਾਖੂਬੀ ਢਲੇ ਹੋਏ ਸੀ। ਇਹ ਆਸਾਨ ਫਾਰਮੈਟ ਨਹੀਂ ਹੈ। ਉਨ੍ਹਾਂ ਕਿਹਾ, 'ਇਸ ਵਿਚ ਕਾਫ਼ੀ ਚੁਸਤੀ-ਫੁਰਤੀ ਦੀ ਜ਼ਰੂਰਤ ਹੁੰਦੀ ਹੈ। ਤੁਹਾਡੀ ਰਫਤਾਰ ਅਤੇ ਚੁਸਤੀ ਟੀਮ ਲਈ ਕਾਫ਼ੀ ਕੰਮ ਆਉਂਦੀ ਰਹੀ ਹੈ।' ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਚੁੱਸਤ ਖੇਤਰ ਰੱਖਿਆ ਦੀ ਤਾਰੀਫ ਕਰਦੇ ਹੋਏ ਕਿਹਾ, 'ਤੁਹਾਡੀ ਫੀਲਡਿੰਗ ਸ਼ਾਨਦਾਰ ਅਤੇ ਮਿਸਾਲ ਰਹੀ। ਅੰਤਰਰਾਸ਼ਟਰੀ ਕ੍ਰਿਕਟ ਵਿਚ ਕੁੱਝ ਬਿਹਤਰੀਨ ਕੈਚ ਤੁਸੀਂ ਫੜੇ।' ਉਨ੍ਹਾਂ ਨੇ ਸਵੱਛ ਭਾਰਤ ਅਭਿਆਨ ਅਤੇ ਮਹਿਲਾ ਸਸ਼ਕਤੀਕਰਣ ਵਿਚ ਯੋਗਦਾਨ ਲਈ ਵੀ ਰੈਨਾ ਦੀ ਸ਼ਾਲਾਘਾ ਕੀਤੀ।
ਇਹ ਵੀ ਪੜ੍ਹੋ: ਹੁਣ ਟੀਮ ਇੰਡੀਆ ਦੇ ਇਸ ਕ੍ਰਿਕਟਰ ਦੀ ਹੋਈ ਮੰਗਣੀ, ਦੇਖੋ ਤਸਵੀਰਾਂ