PM ਮੋਦੀ ਨੇ ਸਵਪਨਿਲ ਨੂੰ ਦਿੱਤੀ ਵਧਾਈ, ਕਿਹਾ ਹਰ ਭਾਰਤੀ ਉਨ੍ਹਾਂ ਦੀ ਉਪਲੱਬਧੀ ਤੋਂ ਖੁਸ਼ ਹੈ

Thursday, Aug 01, 2024 - 04:14 PM (IST)

PM ਮੋਦੀ ਨੇ ਸਵਪਨਿਲ ਨੂੰ ਦਿੱਤੀ ਵਧਾਈ, ਕਿਹਾ ਹਰ ਭਾਰਤੀ ਉਨ੍ਹਾਂ ਦੀ ਉਪਲੱਬਧੀ ਤੋਂ ਖੁਸ਼ ਹੈ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਿਸ ਓਲੰਪਿਕ ਖੇਡਾਂ ਵਿਚ ਕਾਂਸੀ ਦਾ ਤਮਗਾ ਜਿੱਤਣ 'ਤੇ ਨਿਸ਼ਾਨੇਬਾਜ਼ ਸਵਪਨਿਲ ਕੁਸਾਲੇ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਬੇਮਿਸਾਲ ਦੱਸਿਆ ਅਤੇ ਕਿਹਾ ਕਿ ਹਰ ਭਾਰਤੀ ਉਨ੍ਹਾਂ ਦੀ ਉਪਲੱਬਧੀ ਤੋਂ ਖੁਸ਼ ਹੈ। ਮੋਦੀ ਨੇ ਟਵਿੱਟਰ 'ਤੇ ਲਿਖਿਆ, ''ਸਵਪਨਿਲ ਕੁਸਾਲੇ ਦਾ ਬੇਮਿਸਾਲ ਪ੍ਰਦਰਸ਼ਨ। ਪੈਰਿਸ ਓਲੰਪਿਕ 2024 ਵਿੱਚ ਪੁਰਸ਼ਾਂ ਦੀ 50 ਮੀਟਰ ਰਾਈਫਲ 3 ਪੁਜ਼ੀਸ਼ਨਾਂ ਵਿੱਚ ਕਾਂਸੀ ਦਾ ਤਮਗਾ ਜਿੱਤਣ ਲਈ ਉਨ੍ਹਾਂ ਨੂੰ ਵਧਾਈਆਂ। ਉਨ੍ਹਾਂ ਦਾ ਪ੍ਰਦਰਸ਼ਨ ਖਾਸ ਹੈ ਕਿਉਂਕਿ ਉਨ੍ਹਾਂ ਨੇ ਸ਼ਾਨਦਾਰ ਭਾਵਨਾ ਅਤੇ ਹੁਨਰ ਦਿਖਾਇਆ। ਉਹ ਇਸ ਵਰਗ ਵਿੱਚ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਹਨ। ਹਰ ਭਾਰਤੀ ਉਨ੍ਹਾਂ ਦੀ ਉਪਲੱਬਧੀ ਨਾਲ ਖੁਸ਼ੀ ਨਾਲ ਭਰ ਗਿਆ ਹੈ।

PunjabKesari
ਕੁਸਾਲੇ ਨੇ 50 ਮੀਟਰ ਰਾਈਫਲ 3 ਪੋਜ਼ੀਸ਼ਨ ਈਵੈਂਟ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਇਹ ਉਨ੍ਹਾਂ ਦਾ ਪਹਿਲਾ ਤਮਗਾ ਹੈ, ਜਿਸ ਨਾਲ ਮੌਜੂਦਾ ਖੇਡਾਂ ਵਿੱਚ ਭਾਰਤ ਦੇ ਕੁੱਲ ਤਮਗਿਆਂ ਦੀ ਗਿਣਤੀ ਤਿੰਨ ਹੋ ਗਈ ਹੈ।


author

Aarti dhillon

Content Editor

Related News