ਸ਼ੇਫਾਲੀ ਦਾ ਸਾਰੇ ਫਾਰਮੈੱਟ 'ਚ ਖੇਡਣਾ ਫਾਇਦੇਮੰਦ : ਮਿਤਾਲੀ
Monday, May 31, 2021 - 09:29 PM (IST)
ਨਵੀਂ ਦਿੱਲੀ- ਭਾਰਤੀ ਕਪਤਾਨ ਮਿਤਾਲੀ ਰਾਜ ਨੇ ਨੌਜਵਾਨ ਕ੍ਰਿਕਟਰ ਸ਼ੇਫਾਲੀ ਵਰਮਾ ਨੂੰ ਤਿੰਨਾਂ ਫਾਰਮੈੱਟ ਵਿਚ ਟੀਮ 'ਚ ਜਗ੍ਹਾ ਮਿਲਣ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਦੱਖਣੀ ਅਫਰੀਕਾ ਦੇ ਵਿਰੁੱਧ ਘਰੇਲੂ ਸੀਰੀਜ਼ 'ਚ ਮਿਲੀ ਹਾਰ ਤੋਂ ਬਾਅਦ ਇੰਗਲੈਂਡ 'ਚ ਜਿੱਤ ਦੀ ਰਾਹ 'ਤੇ ਪਰਤਣ ਦੇ ਲਈ ਇਹ ਜ਼ਰੂਰੀ ਹੈ। ਕੋਰੋਨਾ ਮਹਾਮਾਰੀ ਦੇ ਕਾਰਨ ਬਹੁਤ ਸਮਾਂ ਖੇਡ ਤੋਂ ਦੂਰ ਰਹੀ ਭਾਰਤੀ ਮਹਿਲਾ ਟੀਮ ਇਕ ਟੈਸਟ, ਤਿੰਨ ਵਨ ਡੇ ਅਤੇ ਤਿੰਨ ਟੀ-20 ਮੈਚਾਂ ਦੇ ਲਈ ਇਗਲੈਂਡ ਰਵਾਨਾ ਹੋਣ ਵਾਲੀ ਹੈ। ਅਗਲੇ ਸਾਲ ਦੀ ਸ਼ੁਰੂਆਤ 'ਚ ਨਿਊਜ਼ੀਲੈਂਡ 'ਚ ਵਨ ਡੇ ਵਿਸ਼ਵ ਕੱਪ ਹੋਣਾ ਹੈ ਅਤੇ ਉਸਦੀ ਤਿਆਰੀ ਦੇ ਲਈ ਇਹ ਦੌਰਾ ਅਹਿਮ ਹੈ।
ਇਹ ਖ਼ਬਰ ਪੜ੍ਹੋ- ਜੇਮਸ ਐਂਡਰਸਨ ਤੋੜ ਸਕਦੇ ਹਨ ਸਚਿਨ ਦਾ ਇਹ ਵੱਡਾ ਰਿਕਾਰਡ
ਸ਼ੇਫਾਲੀ ਨੂੰ ਦੱਖਣੀ ਅਫਰੀਕਾ ਦੇ ਵਿਰੁੱਧ ਵਨ ਡੇ ਟੀਮ 'ਚ ਜਗ੍ਹਾ ਨਹੀਂ ਮਿਲੀ ਸੀ ਜਿਸਦੀ ਬਹੁਤ ਆਲੋਚਨਾ ਕੀਤੀ ਗਈ ਸੀ। ਮਿਤਾਲੀ ਨੇ ਪੀ. ਟੀ. ਆਈ. ਨੂੰ ਕਿਹਾ ਕਿ ਟੈਸਟ ਅਤੇ ਵਨ ਡੇ ਟੀਮ 'ਚ ਸ਼ੇਫਾਲੀ ਨੂੰ ਜਗ੍ਹਾ ਮਿਲਣ ਦਾ ਫਾਇਦਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਉਸਦਾ ਤਿੰਨਾਂ ਫਾਰਮੈੱਟ 'ਚ ਖੇਡਣਾ ਫਾਇਦੇਮੰਦ ਹੈ। ਦੇਖਣਾ ਹੈ ਕਿ ਉਹ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੀ ਹੈ। 17 ਸਾਲਾ ਦੀ ਰਿਚ ਘੋਸ਼ ਤੋਂ ਬਾਅਦ ਉਸ ਦੀ ਉਮਰ ਦੀ ਸ਼ੇਫਾਲੀ ਨੂੰ ਰਾਸ਼ਟਰੀ ਟੀਮ 'ਚ ਜਗ੍ਹਾ ਮਿਲੀ ਹੈ। ਮਿਤਾਲੀ ਦਾ ਮੰਨਣਾ ਹੈ ਕਿ ਨੌਜਵਾਨ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ ਅਤੇ ਲੈਅ ਖਰਾਬ ਹੋਣ 'ਤੇ ਉਸਦਾ ਸਾਥ ਦੇਣ ਦੀ ਜ਼ਰੂਰਤ ਹੈ।
ਇਹ ਖ਼ਬਰ ਪੜ੍ਹੋ- ਧੋਨੀ ਨੇ ਖਰੀਦਿਆ ਨਵਾਂ ਘਰ, ਪਹਿਲਾਂ ਖਰੀਦ ਚੁੱਕੇ ਹਨ 7 ਏਕੜ ਦਾ ਫਾਰਮਹਾਊਸ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।