ਲੀਡਜ਼ ਟੈਸਟ ''ਚ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਬੰਨ੍ਹੀ ਕਾਲੀ ਪੱਟੀ, ਜਾਣੋ ਇਸ ਪਿੱਛੇ ਕੀ ਹੈ ਕਾਰਨ
Friday, Jun 20, 2025 - 04:09 PM (IST)

ਸਪੋਰਟਸ ਡੈਸਕ : ਭਾਰਤ ਤੇ ਇੰਗਲੈਂਡ ਵਿਚਾਲੇ 5 ਮੈਚਾਂ ਦੀ ਟੈਸਟ ਲੜੀ ਦਾ ਪਹਿਲਾ ਮੁਕਾਬਲਾ ਇੰਗਲੈਂਡ ਦੇ ਲੀਡਜ਼ ਸਥਿਤ ਹੈਡਿੰਗਲੇ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਸ਼ੁੱਭਮਨ ਗਿੱਲ ਜਿੱਥੇ ਪਹਿਲੀ ਵਾਰ ਭਾਰਤੀ ਕਪਤਾਨ ਵਜੋਂ ਮੈਦਾਨ 'ਚ ਉੱਤਰੇ ਹਨ, ਉੱਥੇ ਹੀ ਇੰਗਲਿਸ਼ ਟੀਮ ਦੀ ਕਮਾਨ ਬੇਨ ਸਟੋਕਸ ਦੇ ਹੱਥ ਹੋਵੇਗੀ।
ਲਈਡਜ਼ ਦੇ ਹੈਡਿੰਗਲੇ ਗ੍ਰਾਊਂਡ ਵਿੱਚ ਭਾਰਤ ਅਤੇ ਇੰਗਲੈਂਡ ਦੀ ਟੀਮ ਪਹਿਲੇ ਟੈਸਟ ਮੈਚ ਵਿੱਚ ਜਦੋਂ ਮੈਦਾਨ ਵਿੱਚ ਉਤਰੀ ਤਾਂ ਦੋਵਾਂ ਟੀਮਾਂ ਦੇ ਖਿਡਾਰੀ ਆਪਣੀ ਬਾਂਹ 'ਤੇ ਕਾਲੀ ਪੱਟੀ ਬੰਨ੍ਹ ਕੇ ਖੇਡਦੇ ਨਜ਼ਰ ਆਏ। ਇਹ ਕਦਮ 12 ਜੂਨ ਨੂੰ ਅਹਿਮਦਾਬਾਦ ਵਿੱਚ ਹੋਏ ਭਿਆਨਕ ਹਵਾਈ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਚੁੱਕਿਆ ਗਿਆ। ਟਾਸ ਤੋਂ ਬਾਅਦ ਜਦੋਂ ਦੋਵਾਂ ਟੀਮਾਂ ਦੇ ਖਿਡਾਰੀ ਮੈਚ ਅਧਿਕਾਰੀਆਂ ਦੇ ਨਾਲ ਰਾਸ਼ਟਰੀ ਗੀਤ ਲਈ ਮੈਦਾਨ ਵਿੱਚ ਆਏ ਤਾਂ ਉਨ੍ਹਾਂ ਨੇ ਹਾਦਸੇ 'ਚ ਮਾਰੇ ਗਏ ਲੋਕਾਂ ਲਈ ਇਕ ਮਿੰਟ ਦਾ ਮੌਨ ਧਾਰਣ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਹ ਹਾਦਸਾ ਏਅਰ ਇੰਡੀਆ ਦੇ ਇਕ ਜਹਾਜ਼ ਨਾਲ ਹੋਇਆ ਸੀ ਜੋ ਅਹਿਮਦਾਬਾਦ ਤੋਂ ਲੰਡਨ ਲਈ ਉਡਾਣ ਭਰ ਰਿਹਾ ਸੀ ਪਰ ਟੇਕ-ਆਫ ਕਰਦਿਆਂ ਹੀ ਕਰੈਸ਼ ਹੋ ਗਿਆ। ਇਸ ਦੁਰਘਟਨਾ ਵਿੱਚ ਹੁਣ ਤੱਕ 241 ਲੋਕਾਂ ਦੀ ਜਾਨ ਜਾ ਚੁੱਕੀ ਹੈ। ਭਾਰਤ ਅਤੇ ਇੰਗਲੈਂਡ ਦੀ ਟੀਮ ਵੱਲੋਂ ਇਸ ਤਰੀਕੇ ਨਾਲ ਸ਼ਰਧਾਂਜਲੀ ਦੇਣਾ, ਇਕ ਸੰਵੇਦਨਸ਼ੀਲ ਤੇ ਮਾਨਵਤਾ ਭਰਿਆ ਕਦਮ ਵਜੋਂ ਵੇਖਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8