‘ਬੁਮਰਾਹ’ ਦੀ ਜਗ੍ਹਾ ਨੰਬਰ ਇਕ ਟੈਸਟ ਗੇਂਦਬਾਜ਼ ਬਣਿਆ ਇਹ ਧਾਕੜ ਖਿਡਾਰੀ

Thursday, Aug 27, 2026 - 10:15 AM (IST)

‘ਬੁਮਰਾਹ’ ਦੀ ਜਗ੍ਹਾ ਨੰਬਰ ਇਕ ਟੈਸਟ ਗੇਂਦਬਾਜ਼ ਬਣਿਆ ਇਹ ਧਾਕੜ ਖਿਡਾਰੀ

ਦੁਬਈ : ਬੰਗਲਾਦੇਸ਼ ਵਿਰੁੱਧ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਲੜੀ ਦੇ ਦੂਜੇ ਮੈਚ ’ਚ 10 ਵਿਕਟਾਂ ਲੈਣ ਵਾਲਾ ਆਸਟ੍ਰੇਲੀਆ ਦਾ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਆਪਣੇ ਕਰੀਅਰ ’ਚ ਪਹਿਲੀ ਵਾਰ ਆਈ. ਸੀ. ਸੀ. ਟੈਸਟ ਰੈਂਕਿੰਗ ’ਚ ਨੰਬਰ-1 ਗੇਂਦਬਾਜ਼ ਬਣ ਗਿਆ ਹੈ।

ਇਸ 36 ਸਾਲਾ ਖੱਬੇ ਹੱਥ ਦੇ ਗੇਂਦਬਾਜ਼ ਨੇ ਪਹਿਲੀ ਪਾਰੀ ’ਚ 12 ਦੌੜਾਂ ਦੇ ਕੇ 6 ਤੇ ਦੂਜੀ ਪਾਰੀ ’ਚ 39 ਦੌੜਾਂ ਦੇ ਕੇ 4 ਵਿਕਟਾਂ ਲੈ ਕੇ ਆਸਟ੍ਰੇਲੀਆ ਦੀ ਪਾਰੀ ਤੇ 51 ਦੌੜਾਂ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ। ਇਸ ਨਾਲ ਉਸ ਨੇ ਨਿਊਜ਼ੀਲੈਂਡ ਦੇ ਮੈਟ ਹੈਨਰੀ ਤੇ ਭਾਰਤ ਦੇ ਜਸਪ੍ਰੀਤ ਬੁਮਰਾਹ ਨੂੰ ਪਿੱਛੇ ਛੱਡ ਕੇ ਨੰਬਰ ਇਕ ਸਥਾਨ ਹਾਸਲ ਕਰ ਲਿਆ। ਉਹ ਇਨ੍ਹਾਂ ਦੋਵਾਂ ਤੇਜ਼ ਗੇਂਦਬਾਜ਼ਾਂ ਤੋਂ 10 ਰੇਟਿੰਗ ਅੰਕ ਅੱਗੇ ਹੈ। ਸਟਾਰਕ ਇਸ ਤੋਂ ਪਹਿਲਾਂ ਇਕ ਵਾਰ ਦੂਜੇ ਸਥਾਨ ’ਤੇ ਪਹੁੰਚਿਆ ਸੀ। ਉਸ ਨੇ ਪਿਛਲੇ ਸਾਲ ‘ਬਾਕਸਿੰਗ ਡੇ’ ਟੈਸਟ ਤੋਂ ਬਾਅਦ ਪਹਿਲੀ ਵਾਰ ਦੂਜਾ ਸਥਾਨ ਹਾਸਲ ਕੀਤਾ ਸੀ। ਬੁਮਰਾਹ ਇਸ ਤਰ੍ਹਾਂ ਮੌਜੂਦਾ ਦੌਰ ’ਚ ਸਿਰਫ 2 ਮਹੀਨਿਆਂ ਤੱਕ ਚੋਟੀ ਸਥਾਨ ’ਤੇ ਕਾਬਜ਼ ਰਿਹਾ ਪਰ ਉਹ ਕੁੱਲ 697 ਦਿਨਾਂ ਤੱਕ ਨੰਬਰ ਇਕ ਗੇਂਦਬਾਜ਼ ਰਿਹਾ ਜਿਹੜਾ ਕਿਸੇ ਵੀ ਭਾਰਤੀ ਗੇਂਦਬਾਜ਼ ਦਾ ਰਿਕਾਰਡ ਹੈ। ਇਸ ਮਾਮਲੇ ’ਚ ਉਹ ਆਲਟਾਈਮ ਸੂਚੀ ’ਚ 14ਵੇਂ ਸਥਾਨ ’ਤੇ ਹੈ।

ਬੁਮਰਾਹ ਸੱਟ ਕਾਰਨ ਸ਼੍ਰੀਲੰਕਾ ਵਿਰੁੱਧ ਚੱਲ ਰਹੀ ਲੜੀ ਤੋਂ ਬਾਹਰ ਹੋ ਗਿਆ ਸੀ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਓਲੀ ਰੌਬਿਨਸਨ ਨੂੰ ਵੀ ਕਾਫੀ ਫਾਇਦਾ ਹੋਇਆ ਹੈ। ਲੀਡਜ਼ ’ਚ 3 ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਟੈਸਟ ’ਚ ਇੰਗਲੈਂਡ ਦੀ ਪਾਕਿਸਤਾਨ ਵਿਰੁੱਧ ਪਾਰੀ ਤੇ 103 ਦੌੜਾਂ ਦੀ ਜਿੱਤ ’ਚ 8 ਵਿਕਟਾਂ ਲੈਣ ਦੀ ਬਦੌਲਤ ਉਹ ਗੇਂਦਬਾਜ਼ਾਂ ਦੀ ਰੈਂਕਿੰਗ ’ਚ 15 ਸਥਾਨ ਉੱਪਰ 11ਵੇਂ ਸਥਾਨ ’ਤੇ ਪਹੁੰਚ ਗਿਆ ਹਨ। ਇਸ ਮੈਚ ’ਚ 8 ਵਿਕਟਾਂ ਲੈਣ ਵਾਲਾ ਜੋਸ਼ ਟੰਗ ਰੈਂਕਿੰਗ ’ਚ 16 ਸਥਾਨ ਉੱਪਰ 17ਵੇਂ ਸਥਾਨ ’ਤੇ ਪਹੁੰਚ ਗਿਆ ਹੈ।

ਚੋਟਰਾਨੀ ਤੇ ਸੇਂਥਿਲਕੁਮਾਰ ਬੁਡਾਪੇਸਟ ਸਕੁਐਸ਼ ਦੇ ਕੁਆਰਟਰ ਫਾਈਨਲ ’ਚ ਨਵੀਂ ਦਿੱਲੀ, 26 ਅਗਸਤ (ਏਜੰਸੀ)– ਭਾਰਤ ਦੇ ਵੀਰ ਚੋਟਰਾਨੀ ਤੇ ਵੇਲਵਨ ਸੇਂਥਿਲਕੁਮਾਰ ਹੰਗਰੀ ਦੀ ਰਾਜਧਾਨੀ ’ਚ ਚੱਲ ਰਹੇ 43,500 ਅਮਰੀਕੀ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਪੀ. ਐੱਸ. ਏ. ਕਾਪਰ ਟੂਰਨਾਮੈਂਟ ਬੁਡਾਪੇਸਟ ਸਕੁਐਸ਼ ਓਪਨ ਦੇ ਕੁਆਰਟਰ ਫਾਈਨਲ ’ਚ ਪਹੁੰਚ ਗਏ ਹਨ।

ਵਿਸ਼ਵ ’ਚ 38ਵੇਂ ਨੰਬਰ ਦੇ ਖਿਡਾਰੀ ਤੇ ਇੱਥੇ ਤੀਜਾ ਦਰਜਾ ਪ੍ਰਾਪਤ ਚੋਟਰਾਨੀ ਨੇ ਪਹਿਲੇ ਦੌਰ ’ਚ ਬਾਈ ਮਿਲਣ ਤੋਂ ਬਾਅਦ ਪ੍ਰੀ-ਕੁਆਰਟਰ ਫਾਈਨਲ ’ਚ ਪੁਰਤਗਾਲ ਦੇ ਰੁਈ ਸੋਰੇਸ ਨੂੰ 13-11, 12-14, 11-9, 12-10 ਨਾਲ ਹਰਾਇਆ। ਉੱਥੇ ਹੀ, ਵਿਸ਼ਵ ਰੈਂਕਿੰਗ ’ਚ 54ਵੇਂ ਸਥਾਨ ’ਤੇ ਕਾਬਜ਼ ਤੇ ਇੱਥੇ 8ਵਾਂ ਦਰਜਾ ਪ੍ਰਾਪਤ ਸੇਂਥਿਲਕੁਮਾਰ ਨੇ ਜਰਮਨੀ ਦੇ 5ਵਾਂ ਦਰਜਾ ਪ੍ਰਾਪਤ ਖਿਡਾਰੀ ਰਾਫੇਲ ਕਾਂਦਰਾ ਨੂੰ 11-9, 6-11, 11-7, 11-2 ਨਾਲ ਹਰਾ ਕੇ ਆਖਰੀ-8 ’ਚ ਜਗ੍ਹਾ ਬਣਾਈ।


author

SATPAL

Content Editor

Related News