ਰਾਮ ਭਰੋਸੇ ਵੈਸਟਇੰਡੀਜ਼ ਕ੍ਰਿਕਟ ਟੀਮ:ਫਿਲ ਸਿਮਨਸ
Friday, Dec 14, 2018 - 11:53 AM (IST)

ਨਵੀਂ ਦਿੱਲੀ— ਵੈਸਟਇੰਡੀਜ਼ ਦੇ ਸਾਬਕਾ ਸਲਾਮੀ ਬੱਲੇਬਾਜ਼ ਫਿਲ ਸਿਮਨਸ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਦੇਸ਼ 'ਚ ਕ੍ਰਿਕਟ ਦਾ ਉਦੋਂ ਤੱਕ ਨੁਕਸਾਨ ਹੁੰਦਾ ਰਹੇਗਾ ਜਦੋਂ ਤੱਕ ਕੋਈ ਸਹੀ ਚੀਜ਼ਾਂ ਕਰਨ ਦਾ ਫੈਸਲਾ ਨਹੀਂ ਕਰਦਾ। ਉਨ੍ਹਾਂ ਨੇ ਅਜਿਹੇ ਸਮੇਂ 'ਚ ਦੁੱਖ ਪ੍ਰਗਰਟ ਕੀਤਾ ਹੈ ਜਦੋਂ ਅਫਗਾਨਿਸਤਾਨ ਖੇਡ 'ਚ ਤੇਜ਼ੀ ਨਾਲ ਕਦਮ ਵਧਾ ਰਿਹਾ ਹੈ ਅਤੇ ਜਿਸਦੇ ਉਹ ਕੋਚ ਹਨ। ਵੈਸਟਇੰਡੀਜ਼ ਨੂੰ ਹਾਲ ਹੀ 'ਚ ਟੈਸਟ 'ਚ ਬੰਗਲਾਦੇਸ਼ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਸਿਮਨਸ ਨੇ ਕਿਹਾ,' ਮੈਂ ਸਮਝ ਸਕਦਾ ਹਾਂ ਕਿ ਕਲਾਈਵ ਲਾਇਡ, ਵਿਵ ਰਿਚਰਡਜ਼ ਅਤੇ ਸਰ ਗੈਰੀ ਸੋਬਰਸ ਨੂੰ ਕਿੰਨਾ ਨਿਰਾਸ਼ਾ ਹੁੰਦੀ ਹੋਵੇਗੀ। ਇਹ ਸਾਰੇ ਸਾਰਿਆਂ ਲਈ ਵੀ ਨਿਰਾਸ਼ਾਜਨਕ ਹੈ।'
ਉਨ੍ਹਾਂ ਨੇ ਕਿਹਾ,' ਜਦੋਂ ਤੱਕ ਕੋਈ ਕ੍ਰਿਕਟ ਦੇ ਸਬੰਧ 'ਚ ਸਹੀ ਚੀਜ਼ਾਂ ਕਰਨ ਦਾ ਫੈਸਲਾ ਨਹੀਂ ਕਰਦਾ। ਇਹ ਉਦੋਂ ਤੱਕ ਅਜਿਹਾ ਹੀ ਰਹੇਗਾ। ਅਫਗਾਨਿਸਤਾਨ ਦੇ ਕੋਚ ਨੇ ਆਸਟ੍ਰੇਲੀਆ ਖਿਲਾਫ ਭਾਰਤ ਨੂੰ ਪਹਿਲੇ ਟੈਸਟ 'ਚ ਮਿਲੀ ਜਿੱਤ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੇ ਉਮੀਦ ਜਤਾਈ ਕਿ ਟੀਮ ਪਰਥ 'ਚ ਇਸ ਲੈਅ ਨੂੰ ਬਰਕਰਾਰ ਰੱਖੇਗੀ। ਸਿਮਨਸ ਨੇ ਕਿਹਾ,' ਐਡੀਲੇਡ 'ਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਉਨ੍ਹਾਂ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਉਹ ਇੱਥੇ ਸੀਰੀਜ਼ ਜਿੱਤਣ ਦੇ ਇਰਾਦੇ ਨਾਲ ਆਏ ਹਨ। ਮੈਨੂੰ ਲੱਗਦਾ ਹੈ ਕਿ ਪੁਜਾਰਾ ਨੇ ਪਹਿਲੀ ਪਾਰੀ 'ਚ ਸ਼ਾਨਦਾਰ ਖੇਡ ਦਿਖਾਇਆ ਅਤੇ ਉਸਨੇ ਭਾਰਤ ਨੂੰ ਇਸ ਮੈਚ 'ਚ ਬਣਾਈ ਰੱਖਿਆ।'