ਕੋਰੋਨਾ ਕਾਰਣ PGA ਚੈਂਪੀਅਨਸ਼ਿਪ ਮੁਲਤਵੀ
Thursday, Mar 19, 2020 - 01:17 AM (IST)

ਲਾਸ ਏਂਜਲਸ—ਸਾਨ ਫ੍ਰਾਂਸਿਸਕੋ 'ਚ 11 ਤੋਂ 17 ਮਈ ਤੱਕ ਹੋਣ ਵਾਲੀ ਪੀ. ਜੀ. ਏ. ਗੋਲਫ ਚੈਂਪੀਅਨਸ਼ਿਪ ਨੂੰ ਕੋਰੋਨਾ ਵਾਇਰਸ ਦੇ ਖਤਰੇ ਕਾਰਣ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪੀ. ਜੀ. ਏ. ਬਿਆਨ ਜਾਰੀ ਕਰ ਕਿਹਾ ਕਿ ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਇਸ ਚੈਂਪੀਅਨਸ਼ਿਪ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਚੈਂਪੀਅਨਸ਼ਿਪ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ ਅਤੇ ਆਯੋਜਕਾਂ ਨੂੰ ਉਮੀਦ ਹੈ ਕਿ ਉਹ ਕੁਝ ਮਹੀਨੇ ਬਾਅਦ ਸਾਨ ਫ੍ਰਾਂਸਿਸਕੋ 'ਚ ਇਸ ਦਾ ਆਯੋਜਨ ਕਰਵਾ ਸਕਦੇ ਹਨ।