PBKS vs CSK : ਪ੍ਰਿਯਾਂਸ਼-ਸ਼ਸ਼ਾਂਕ ਦੀ ਤੂਫ਼ਾਨੀ ਬੱਲੇਬਾਜ਼ੀ, ਪੰਜਾਬ ਨੇ ਚੇਨਈ ਨੂੰ ਦਿੱਤਾ 220 ਦੌੜਾਂ ਦਾ ਟੀਚਾ

Tuesday, Apr 08, 2025 - 09:26 PM (IST)

PBKS vs CSK : ਪ੍ਰਿਯਾਂਸ਼-ਸ਼ਸ਼ਾਂਕ ਦੀ ਤੂਫ਼ਾਨੀ ਬੱਲੇਬਾਜ਼ੀ, ਪੰਜਾਬ ਨੇ ਚੇਨਈ ਨੂੰ ਦਿੱਤਾ 220 ਦੌੜਾਂ ਦਾ ਟੀਚਾ

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL) 2025 ਦੇ 22ਵੇਂ ਮੈਚ ਵਿੱਚ ਪੰਜਾਬ ਕਿੰਗਜ਼ ਅਤੇ ਚੇਨਈ ਸੁਪਰ ਕਿੰਗਜ਼ ਆਹਮੋ-ਸਾਹਮਣੇ ਹਨ। ਇਹ ਮੈਚ ਮੁੱਲਾਂਪੁਰ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਮੈਚ ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪ੍ਰਿਯਾਂਸ਼ ਆਰੀਆ ਨੇ 39 ਗੇਂਦਾਂ 'ਚ ਤੂਫ਼ਾਨੀ ਸੈਂਕੜਾ ਜੜਿਆ, ਜਿਸ ਦੀ ਬਦੌਲਤ ਪੰਜਾਬ ਨੇ ਚੇਨਈ ਸਾਹਮਣੇ 220 ਦੌੜਾਂ ਦਾ ਟੀਚਾ ਰੱਖਿਆ ਹੈ। 

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਪੰਜਾਬ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਪ੍ਰਭਸਿਮਰਨ ਸਿੰਘ ਨੂੰ ਦੂਜੇ ਓਵਰ ਵਿੱਚ ਮੁਕੇਸ਼ ਚੌਧਰੀ ਨੇ ਆਊਟ ਕਰ ਦਿੱਤਾ। ਪ੍ਰਭਸਿਮਰਨ ਖਾਤਾ ਵੀ ਨਹੀਂ ਖੋਲ੍ਹ ਸਕਿਆ। ਇਸ ਤੋਂ ਬਾਅਦ ਤੀਜੇ ਓਵਰ ਵਿੱਚ ਟੀਮ ਦਾ ਕਪਤਾਨ ਅਈਅਰ ਵੀ ਆਊਟ ਹੋ ਗਿਆ। ਉਸਦੇ ਬੱਲੇ ਤੋਂ ਸਿਰਫ਼ 9 ਦੌੜਾਂ ਹੀ ਆਈਆਂ। ਮਾਰਕਸ ਸਟੋਇਨਿਸ ਵੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ। ਇਸ ਤੋਂ ਬਾਅਦ ਅਸ਼ਵਿਨ ਨੇ ਨੇਹਲ ਵਢੇਰਾ ਅਤੇ ਗਲੇਨ ਮੈਕਸਵੈੱਲ ਨੂੰ ਇੱਕੋ ਓਵਰ ਵਿੱਚ ਆਊਟ ਕਰ ਦਿੱਤਾ। ਦੂਜੇ ਪਾਸੇ, ਪ੍ਰਿਯਾਂਸ਼ ਆਰੀਆ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਸਿਰਫ਼ 39 ਗੇਂਦਾਂ ਵਿੱਚ ਸੈਂਕੜਾ ਲਗਾ ਦਿੱਤਾ। ਇਸ ਦੇ ਨਾਲ ਹੀ ਸ਼ਸ਼ਾਂਕ ਸਿੰਘ ਨੇ ਵੀ ਤੂਫਾਨੀ ਬੱਲੇਬਾਜ਼ੀ ਕੀਤੀ। ਇਸ ਕਾਰਨ ਪੰਜਾਬ ਨੇ ਚੇਨਈ ਸੁਪਰ ਕਿੰਗਜ਼ ਸਾਹਮਣੇ 220 ਦੌੜਾਂ ਦਾ ਪਹਾੜ ਖੜ੍ਹਾ ਕਰ ਦਿੱਤਾ ਹੈ।


author

Rakesh

Content Editor

Related News