IPL ਵਿਚਾਲੇ ਛੱਡ ਘਰ ਜਾ ਰਹੇ Pat Cummins! ਪਤਨੀ ਦੀ ਪੋਸਟ ਨੇ ਮਚਾਈ ਤਰਥੱਲੀ

Friday, Apr 18, 2025 - 07:29 PM (IST)

IPL ਵਿਚਾਲੇ ਛੱਡ ਘਰ ਜਾ ਰਹੇ Pat Cummins! ਪਤਨੀ ਦੀ ਪੋਸਟ ਨੇ ਮਚਾਈ ਤਰਥੱਲੀ

ਸਪੋਰਟਸ ਡੈਸਕ- IPL 2025 ਦੇ 18ਵੇਂ ਸੀਜ਼ਨ 'ਚ ਸਨਰਾਈਜ਼ਰਜ਼ ਹੈਦਰਾਬਾਦ ਟੀਮ ਦੀ ਕਪਤਾਨੀ ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਕਰ ਰਹੇ ਹਨ। ਕਮਿੰਸ ਦੀ ਕਪਤਾਨੀ ਵਾਲੀ ਹੈਦਰਾਬਾਦ ਨੇ ਹੁਣ ਤਕ ਸੀਜ਼ਨ 'ਚ ਬੇਹੱਦ ਖਰਾਬ ਪ੍ਰਦਰਸ਼ਨ ਕੀਤਾ ਹੈ। ਇਸ ਵਿਚਕਾਰ ਕਮਿੰਸ ਦੇ ਭਾਰਤ ਛੱਡ ਕੇ ਜਾਣ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ। ਕਿਹਾ ਜਾ ਰਿਹਾ ਹੈ ਕਿ ਹੈਦਰਾਬਾਦ ਦੇ ਕਪਤਾਨ ਆਈਪੀਐੱਲ 2025 ਨੂੰ ਵਿਚਾਲੇ ਛੱਡ ਕੇ ਆਪਣੇ ਦੇਸ਼ ਵਾਪਸ ਜਾ ਰਹੇ ਹਨ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ

ਦਰਅਸਲ, ਪੈਟ ਕਮਿੰਸ ਦੀ ਪਤਨੀ ਬੇਕੀ ਕਮਿੰਸ ਨੇ ਇੰਸਟਾਗ੍ਰਾਮ 'ਤੇ ਇਕ ਸਟੋਰੀ ਸਾਂਝੀ ਕੀਤੀ ਹੈ, ਜਿਸ ਵਿਚ ਉਹ ਪਤੀ ਕਮਿੰਸ ਦੇ ਨਾਲ ਏਅਰਪੋਰਟ 'ਤੇ ਨਜ਼ਰ ਆ ਰਹੀ ਹੈ। ਤਸਵੀਰ 'ਚ ਪੈਟ ਕਮਿੰਸ ਅਤੇ ਬੇਕੀ ਕਮਿੰਸ ਦਿਖਾਈ ਦੇ ਰਹੇ ਹਨ। ਇਸ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਬੇਕੀ ਕਮਿੰਸ ਨੇ ਲਿਖਿਆ, 'ਗੁਡਬਾਏ ਇੰਡੀਆ। ਸਾਨੂੰ ਇਸ ਪਿਆਰੇ ਦੇਸ਼ 'ਚ ਆਉਣਾ ਪਸੰਦ ਹੈ।'

ਇਹ ਵੀ ਪੜ੍ਹੋ- IPL ਮੈਚ ਦੌਰਾਨ ਚੀਟਿੰਗ ਕਰਦੇ ਫੜ੍ਹੇ KKR ਦੇ ਖਿਡਾਰੀ! ਅੰਪਾਇਰ ਨੇ...

PunjabKesari

ਦੱਸ ਦੇਈਏ ਕਿ ਪੈਟ ਕਮਿੰਸ ਆਈਪੀਐੱਲ 2025 ਨੂੰ ਛੱਡ ਕੇ ਨਹੀਂ ਜਾ ਰਹੇ। ਉਹ ਹੈਦਰਾਬਾਦ ਲਈ ਪੂਰੇ ਸੀਜ਼ਨ 'ਚ ਉਪਲੱਬਧ ਰਹਿਣਗੇ। ਕਮਿੰਸ ਨੂੰ ਏਅਰਪੋਰਟ 'ਤੇ ਪਤਨੀ ਬੇਕੀ ਦੇ ਨਾਲ ਦੇਖਿਆ ਗਿਆ। ਕਥਿਤ ਤੌਰ 'ਤੇ ਕਮਿੰਸ ਪਤਨੀ ਨੂੰ ਏਅਰਪੋਰਟ ਛੱਡਣ ਲਈ ਗਏ ਸਨ, ਜੋ ਆਪਣੇ ਦੇਸ਼ ਆਸਟ੍ਰੇਲੀਆ ਵਾਪਸ ਜਾ ਰਹੀ ਹੈ।

ਇਹ ਵੀ ਪੜ੍ਹੋ- IPL 2025 : ਲਗਾਤਾਰ 5 ਮੈਚ ਹਾਰ ਕੇ ਵੀ ਪਲੇਆਫ ਲਈ ਕੁਆਲੀਫਾਈ ਕਰੇਗੀ CSK! ਜਾਣੋਂ ਕਿਵੇਂ


author

Rakesh

Content Editor

Related News