ਪੈਰਿਸ ਓਲੰਪਿਕ: ਰੋਇੰਗ ਖਿਡਾਰੀ ਬਲਰਾਜ ਫਾਈਨਲ ''ਚ ਪੰਜਵੇਂ ਸਥਾਨ ''ਤੇ ਰਹੇ

Tuesday, Jul 30, 2024 - 04:27 PM (IST)

ਪੈਰਿਸ ਓਲੰਪਿਕ: ਰੋਇੰਗ ਖਿਡਾਰੀ ਬਲਰਾਜ ਫਾਈਨਲ ''ਚ ਪੰਜਵੇਂ ਸਥਾਨ ''ਤੇ ਰਹੇ

ਪੈਰਿਸ—ਪੈਰਿਸ ਓਲੰਪਿਕ 'ਚ ਸੇਲਿੰਗ 'ਚ ਭਾਰਤ ਦੇ ਇਕਲੌਤੇ ਪ੍ਰਤੀਨਿਧੀ ਬਲਰਾਜ ਪੰਵਾਰ ਪੁਰਸ਼ਾਂ ਦੀ ਸਿੰਗਲ ਸਕਲ 'ਚ ਆਪਣੀ ਹੀਟ ਰੇਸ 'ਚ ਪੰਜਵੇਂ ਸਥਾਨ 'ਤੇ ਰਹੇ ਅਤੇ ਹੁਣ ਉਹ 13ਵੇਂ ਤੋਂ 24ਵੇਂ ਸਥਾਨ ਲਈ ਖੇਡਣਗੇ। 25 ਸਾਲਾ ਪੰਵਾਰ ਨੇ ਕੁਆਰਟਰ ਫਾਈਨਲ ਦੇ ਚੌਥੇ ਹੀਟ ਵਿੱਚ ਸੱਤ ਮਿੰਟ 5.10 ਸਕਿੰਟ ਦਾ ਸਮਾਂ ਕੱਢਿਆ। ਉਹ ਸੈਮੀਫਾਈਨਲ ਸੀ.ਡੀ. 'ਚ ਖਿਸਕ ਗਏ ਜਿਸ ਦੇ ਮਾਇਨੇ ਹਨ ਕਿ ਇਹ ਖਿਡਾਰੀ 13ਵੇਂ ਤੋਂ 24ਵੇਂ ਸਥਾਨ 'ਤੇ ਉਤਰਨਗੇ।
ਪੰਵਾਰ ਰੇਪੇਚੇਜ ਰਾਊਂਡ ਦੀ ਦੌੜ ਵਿੱਚ ਦੂਜੇ ਸਥਾਨ ’ਤੇ ਰਹਿ ਕੇ ਕੁਆਰਟਰ ਫਾਈਨਲ ਵਿੱਚ ਪਹੁੰਚੇ ਸਨ। ਉਹ ਸ਼ਨੀਵਾਰ ਨੂੰ ਪਹਿਲੇ ਦੌਰ ਦੀ ਹੀਟ ਰੇਸ 'ਚ ਚੌਥੇ ਸਥਾਨ 'ਤੇ ਰਹਿ ਕੇ ਰੇਪੇਚੇਜ 'ਚ ਪਹੁੰਚੇ ਸਨ। ਚਾਰ ਕੁਆਰਟਰ ਫਾਈਨਲ ਹੀਟ ਵਿੱਚ ਚੋਟੀ ਦੇ ਤਿੰਨ ਖਿਡਾਰੀ ਸੈਮੀਫਾਈਨਲ ਏ.ਬੀ. 'ਚ ਪਹੁੰਚੇ ਜੋ ਤਮਗੇ ਲਈ ਮੁਕਾਬਲਾ ਕਰਨਗੇ।


author

Aarti dhillon

Content Editor

Related News