ਮੁੱਕੇਬਾਜ਼ੀ ਦੇ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ''ਚੋਂ ਹਾਰੀ ਨਿਕਹਤ ਜ਼ਰੀਨ

Thursday, Aug 01, 2024 - 03:57 PM (IST)

ਮੁੱਕੇਬਾਜ਼ੀ ਦੇ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ''ਚੋਂ ਹਾਰੀ ਨਿਕਹਤ ਜ਼ਰੀਨ

ਪੈਰਿਸ—ਭਾਰਤੀ ਮੁੱਕੇਬਾਜ਼ ਨਿਕਹਤ ਜ਼ਰੀਨ ਵੀਰਵਾਰ ਨੂੰ ਮਹਿਲਾ 50 ਕਿਲੋਗ੍ਰਾਮ ਵਰਗ ਦੇ ਪ੍ਰੀ-ਕੁਆਰਟਰ ਫਾਈਨਲ 'ਚ ਹਾਰ ਕੇ ਪੈਰਿਸ ਓਲੰਪਿਕ ਤੋਂ ਬਾਹਰ ਹੋ ਗਈ ਹੈ। ਉੱਤਰੀ ਪੈਰਿਸ ਏਰੀਨਾ 'ਚ ਅੱਜ ਖੇਡੇ ਗਏ ਮੈਚ 'ਚ ਚੀਨ ਦੇ ਚੋਟੀ ਦਾ ਦਰਜਾ ਪ੍ਰਾਪਤ ਵੂ ਯੂ ਨੇ ਭਾਰਤੀ ਮੁੱਕੇਬਾਜ਼ ਨਿਕਹਤ ਖਿਲਾਫ ਸ਼ੁਰੂ ਤੋਂ ਹੀ ਦਬਦਬਾ ਕਾਇਮ ਰੱਖਿਆ।
ਜ਼ਿਕਰਯੋਗ ਹੈ ਕਿ ਦੋ ਵਾਰ ਦੀ ਵਿਸ਼ਵ ਚੈਂਪੀਅਨ ਜ਼ਰੀਨ ਨੇ ਐਤਵਾਰ ਨੂੰ ਸ਼ਾਨਦਾਰ ਅੰਦਾਜ਼ 'ਚ ਆਪਣਾ ਓਲੰਪਿਕ ਡੈਬਿਊ ਕੀਤਾ ਅਤੇ ਰਾਊਂਡ ਆਫ 32 'ਚ ਸਰਬਸੰਮਤੀ ਨਾਲ ਫੈਸਲੇ ਨਾਲ ਜਰਮਨੀ ਦੀ ਮੈਕਸੀ ਕੈਰੀਨਾ ਕਲੋਟਜ਼ਰ ਨੂੰ ਹਰਾਇਆ। ਵੂ ਯੂ 52 ਕਿਲੋਗ੍ਰਾਮ ਵਰਗ ਵਿੱਚ ਵਿਸ਼ਵ ਚੈਂਪੀਅਨ ਹੈ ਅਤੇ ਪਿਛਲੇ ਸਾਲ ਏਸ਼ੀਆਈ ਖੇਡਾਂ ਦਾ ਖਿਤਾਬ ਵੀ ਜਿੱਤਿਆ ਸੀ।


author

Aarti dhillon

Content Editor

Related News