Paris Olympics : ਭਾਰਤੀ ਹਾਕੀ ਟੀਮ ਨੇ ਆਇਰਲੈਂਡ ਨੂੰ ਹਰਾਇਆ, ਗਰੁੱਪ ਬੀ 'ਚ ਹਾਸਲ ਕੀਤਾ ਚੋਟੀ ਦਾ ਸਥਾਨ

Tuesday, Jul 30, 2024 - 07:40 PM (IST)

Paris Olympics : ਭਾਰਤੀ ਹਾਕੀ ਟੀਮ ਨੇ ਆਇਰਲੈਂਡ ਨੂੰ ਹਰਾਇਆ, ਗਰੁੱਪ ਬੀ 'ਚ ਹਾਸਲ ਕੀਤਾ ਚੋਟੀ ਦਾ ਸਥਾਨ

ਸਪੋਰਟਸ ਡੈਸਕ— ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕ 'ਚ ਹਾਕੀ 'ਚ ਪੂਲ ਬੀ ਦੇ ਆਪਣੇ ਤੀਜੇ ਮੈਚ 'ਚ ਆਇਰਲੈਂਡ ਨੂੰ 2-0 ਨਾਲ ਹਰਾ ਦਿੱਤਾ ਹੈ। ਇਸ ਜਿੱਤ ਨਾਲ ਭਾਰਤ ਨੇ 6 ਟੀਮਾਂ ਦੇ ਪੂਲ ਬੀ ਵਿੱਚ ਸਿਖਰਲਾ ਸਥਾਨ ਹਾਸਲ ਕਰ ਲਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ ਅਰਜਨਟੀਨਾ ਨਾਲ ਡਰਾਅ ਖੇਡਿਆ ਸੀ ਅਤੇ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ ਸੀ। ਚੋਟੀ ਦੀਆਂ 4 ਟੀਮਾਂ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰਦੀਆਂ ਹਨ।

ਹਰਮਨਪ੍ਰੀਤ ਸਿੰਘ ਨੇ ਪਹਿਲੇ ਕੁਆਰਟਰ ਦੇ 11ਵੇਂ ਮਿੰਟ ਵਿੱਚ ਪੈਨਲਟੀ ਸ਼ੂਟਆਊਟ ਵਿੱਚ ਭਾਰਤ ਦੀ ਆਇਰਲੈਂਡ 'ਤੇ 1-0 ਦੀ ਬੜ੍ਹਤ ਦਿਵਾਈ ਅਤੇ ਇਸ ਨੂੰ ਬਰਕਰਾਰ ਰੱਖਿਆ। ਇਸ ਤੋਂ ਬਾਅਦ ਦੂਜੇ ਕੁਆਰਟਰ ਵਿੱਚ ਇਹ ਸਿਲਸਿਲਾ ਇੱਕ ਵਾਰ ਫਿਰ ਦੁਹਰਾਇਆ ਗਿਆ ਜਦੋਂ 19ਵੇਂ ਵਿੱਚ ਹਰਮਨਪ੍ਰੀਤ ਨੇ ਇੱਕ ਹੋਰ ਗੋਲ ਕੀਤਾ। ਦੂਜੇ ਕੁਆਰਟਰ ਦੇ ਅੰਤ ਤੱਕ ਭਾਰਤ ਦੀ ਬੜ੍ਹਤ 2-0 ਹੋ ਗਈ। ਤੀਜੇ ਕੁਆਰਟਰ ਵਿੱਚ ਦੋਵੇਂ ਟੀਮਾਂ ਕੋਈ ਗੋਲ ਨਹੀਂ ਕਰ ਸਕੀਆਂ ਅਤੇ ਲੀਡ ਇੱਕ ਵਾਰ ਫਿਰ ਭਾਰਤ ਦੇ ਹੱਕ ਵਿੱਚ ਰਹੀ।


author

Tarsem Singh

Content Editor

Related News