ਪੁਰਸ਼ਾਂ ਦੀ 20 ਕਿਲੋਮੀਟਰ ਪੈਦਲ ਚਾਲ ''ਚ ਭਾਰਤੀ ਖਿਡਾਰੀਆਂ ਦਾ ਨਿਰਾਸ਼ਾਜਨਕ ਪ੍ਰਦਰਸ਼ਨ

Thursday, Aug 01, 2024 - 03:49 PM (IST)

ਪੁਰਸ਼ਾਂ ਦੀ 20 ਕਿਲੋਮੀਟਰ ਪੈਦਲ ਚਾਲ ''ਚ ਭਾਰਤੀ ਖਿਡਾਰੀਆਂ ਦਾ ਨਿਰਾਸ਼ਾਜਨਕ ਪ੍ਰਦਰਸ਼ਨ

ਪੈਰਿਸ—ਇੱਥੇ ਪੈਰਿਸ ਓਲੰਪਿਕ ਖੇਡਾਂ 'ਚ ਪੁਰਸ਼ਾਂ ਦੀ 20 ਕਿਲੋਮੀਟਰ ਦੌੜ 'ਚ ਭਾਰਤੀ ਖਿਡਾਰੀਆਂ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ, ਜਿਸ 'ਚ ਵਿਕਾਸ ਸਿੰਘ ਅਤੇ ਪਰਮਜੀਤ ਸਿੰਘ ਕ੍ਰਮਵਾਰ 30ਵੇਂ ਅਤੇ 37ਵੇਂ ਸਥਾਨ 'ਤੇ ਰਹੇ, ਜਦਕਿ ਰਾਸ਼ਟਰੀ ਰਿਕਾਰਡ ਧਾਰਕ ਅਕਸ਼ਦੀਪ ਸਿੰਘ ਛੇ ਕਿਲੋਮੀਟਰ ਦੌੜ ਤੋਂ ਬਾਅਦ ਪਿੱਛੇ ਹਟ ਗਏ।
ਇਕਵਾਡੋਰ ਦੇ ਬ੍ਰਾਇਨ ਡੈਨੀਅਲ ਪਿਨਟਾਡੋ ਨੇ ਇਕ ਘੰਟਾ 18 ਮਿੰਟ ਅਤੇ 55 ਸਕਿੰਟ ਵਿਚ ਦੌੜ ਪੂਰੀ ਕਰਕੇ ਸੋਨ ਤਮਗਾ ਜਿੱਤਿਆ। ਉਨ੍ਹਾਂ ਦੇ ਮੁਕਾਬਲੇ ਭਾਰਤੀ ਖਿਡਾਰੀ ਕਾਫੀ ਪਿੱਛੇ ਰਹਿ ਗਏ। ਵਿਕਾਸ ਨੇ ਇੱਕ ਘੰਟਾ 22 ਮਿੰਟ ਅਤੇ 36 ਸਕਿੰਟ ਦਾ ਸਮਾਂ ਕੱਢਿਆ, ਜਦਕਿ ਪਰਮਜੀਤ ਨੇ 1:23:48 ਸਕਿੰਟ ਵਿੱਚ ਫਿਨਿਸ਼ ਲਾਈਨ ਪਾਰ ਕੀਤੀ।
ਬ੍ਰਾਜ਼ੀਲ ਦੇ ਕਾਇਓ ਬੋਨਫਿਮ (1:19:09) ਅਤੇ ਮੌਜੂਦਾ ਵਿਸ਼ਵ ਚੈਂਪੀਅਨ ਸਪੇਨ ਦੇ ਅਲਵਾਰੋ ਮਾਰਟਿਨ (1:19:11) ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਮਗੇ ਜਿੱਤੇ, ਜਦਕਿ ਟੋਕੀਓ ਓਲੰਪਿਕ ਦੇ ਸੋਨ ਤਮਗਾ ਜੇਤੂ ਇਟਲੀ ਦੇ ਮਾਸਿਮੋ ਸਟੈਨੋ (1:19:12) ਚੌਥੇ ਸਥਾਨ 'ਤੇ ਰਹੇ।
ਓਲੰਪਿਕ ਵਿੱਚ ਪੁਰਸ਼ਾਂ ਦੀ 20 ਕਿਲੋਮੀਟਰ ਵਾਕ ਵਿੱਚ ਭਾਰਤ ਦਾ ਸਰਵੋਤਮ ਪ੍ਰਦਰਸ਼ਨ 2012 ਵਿੱਚ ਲੰਡਨ ਓਲੰਪਿਕ ਖੇਡਾਂ ਵਿੱਚ ਕੇਟੀ ਇਰਫਾਨ ਨੇ ਕੀਤਾ ਸੀ। ਫਿਰ ਉਹ ਇਕ ਘੰਟਾ 20 ਮਿੰਟ 21 ਸਕਿੰਟ ਦੇ ਸਮੇਂ ਨਾਲ ਦਸਵੇਂ ਸਥਾਨ 'ਤੇ ਰਹੇ ਸਨ।


author

Aarti dhillon

Content Editor

Related News