Paris Olympics : ਸੀਨ ਨਦੀ 'ਚ ਤੈਰਨ ਤੋਂ ਬਾਅਦ ਬੀਮਾਰ ਪਈ ਖਿਡਾਰਨ, ਬੈਲਜੀਅਮ ਮੁਕਾਬਲੇ ਤੋਂ ਹਟਿਆ

Monday, Aug 05, 2024 - 03:48 PM (IST)

Paris Olympics : ਸੀਨ ਨਦੀ 'ਚ ਤੈਰਨ ਤੋਂ ਬਾਅਦ ਬੀਮਾਰ ਪਈ ਖਿਡਾਰਨ, ਬੈਲਜੀਅਮ ਮੁਕਾਬਲੇ ਤੋਂ ਹਟਿਆ

ਪੈਰਿਸ : ਬੈਲਜੀਅਮ ਦੀ ਇੱਕ ਅਥਲੀਟ ਸੀਨ ਨਦੀ ਵਿੱਚ ਤੈਰਾਕੀ ਕਰਨ ਤੋਂ ਬਾਅਦ ਬੀਮਾਰ ਹੋ ਗਈ, ਜਿਸ ਕਾਰਨ ਉਸ ਦੀ ਟੀਮ ਨੂੰ ਪੈਰਿਸ ਓਲੰਪਿਕ ਖੇਡਾਂ ਵਿੱਚ ਮਿਕਸਡ ਰਿਲੇਅ ਟ੍ਰਾਈਥਲੋਨ ਤੋਂ ਪਿੱਛੇ ਹਟਣਾ ਪਿਆ। ਬੈਲਜੀਅਮ ਓਲੰਪਿਕ ਕਮੇਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਬੁੱਧਵਾਰ ਨੂੰ ਮਹਿਲਾ ਟ੍ਰਾਈਥਲੋਨ ਵਿੱਚ ਹਿੱਸਾ ਲੈਣ ਵਾਲੀ ਉਸਦੀ ਅਥਲੀਟ ਕਲੇਅਰ ਮਿਸ਼ੇਲ ਬਦਕਿਸਮਤੀ ਨਾਲ ਬੀਮਾਰ ਹੋ ਗਈ ਹੈ, ਜਿਸ ਕਾਰਨ ਉਸਦੀ ਟੀਮ ਨੂੰ ਮਿਕਸਡ ਰਿਲੇਅ ਟ੍ਰਾਈਥਲੋਨ ਤੋਂ ਹਟਣ ਲਈ ਮਜਬੂਰ ਹੋਣਾ ਪਿਆ ਹੈ।

ਪੈਰਿਸ ਓਲੰਪਿਕ ਖੇਡਾਂ ਦੇ ਆਯੋਜਕਾਂ ਨੇ ਮਿਸ਼ੇਲ ਦੀ ਬੀਮਾਰੀ ਨੂੰ ਲੈ ਕੇ ਤੁਰੰਤ ਕੋਈ ਬਿਆਨ ਜਾਰੀ ਨਹੀਂ ਕੀਤਾ ਪਰ ਕਿਹਾ ਕਿ ਮੁਕਾਬਲਾ ਤੈਅ ਸਮੇਂ ਮੁਤਾਬਕ ਚੱਲੇਗਾ। ਬੈਲਜੀਅਮ ਓਲੰਪਿਕ ਕਮੇਟੀ ਨੇ ਵੀ ਉਸ ਦੀ ਬੀਮਾਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ। ਸੀਨ ਨਦੀ ਦੇ ਪਾਣੀ ਦੀ ਗੁਣਵੱਤਾ ਨੂੰ ਲੈ ਕੇ ਸ਼ੁਰੂ ਤੋਂ ਹੀ ਚਿੰਤਾ ਪ੍ਰਗਟਾਈ ਜਾ ਰਹੀ ਹੈ। ਇਸ ਕਾਰਨ ਪਹਿਲੇ ਟ੍ਰਾਇਥਲੋਨ ਅਭਿਆਸ ਸੈਸ਼ਨਾਂ ਨੂੰ ਰੱਦ ਕਰਨਾ ਪਿਆ।


author

Tarsem Singh

Content Editor

Related News