Paris Olympics : ਵਿਨੇਸ਼ ਫੋਗਾਟ ਨੇ ਸੈਮੀਫਾਈਨਲ ਲਈ ਕੀਤਾ ਕੁਆਲੀਫਾਈ

Tuesday, Aug 06, 2024 - 04:29 PM (IST)

ਪੈਰਿਸ— ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਮੰਗਲਵਾਰ ਨੂੰ ਪੈਰਿਸ ਓਲੰਪਿਕ ਦੀ ਮਹਿਲਾ 50 ਕਿਲੋ ਵਰਗ ਕੁਸ਼ਤੀ ਦੇ ਆਖਰੀ 8 ਮੈਚ 'ਚ ਯੂਕਰੇਨ ਦੀ ਲਿਵਾਚ ਓਕਸਾਨਾ ਨੂੰ 7-5 ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ।

ਇਸ ਤੋਂ ਪਹਿਲਾਂ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਮੰਗਲਵਾਰ ਨੂੰ ਪੈਰਿਸ ਓਲੰਪਿਕ ਦੀ ਮਹਿਲਾ 50 ਕਿਲੋਗ੍ਰਾਮ ਕੁਸ਼ਤੀ ਦੇ ਆਖਰੀ 16 ਮੈਚ ਵਿੱਚ ਜਾਪਾਨ ਦੀ ਯੂਈ ਸੁਸਾਕੀ ਨੂੰ 3-2 ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ। ਚਾਰ ਵਾਰ ਦੀ ਵਿਸ਼ਵ ਚੈਂਪੀਅਨ ਸੁਸਾਕੀ ਨੇ ਟੋਕੀਓ ਓਲੰਪਿਕ ਵਿੱਚ ਸੋਨ ਤਮਗਾ ਜਿੱਤਿਆ ਸੀ। ਯੂਈ ਸੁਸਾਕੀ ਨੇ ਅੰਤ ਤੱਕ ਮੈਚ ਵਿੱਚ 2-0 ਦੀ ਬੜ੍ਹਤ ਬਣਾਈ ਰੱਖੀ, ਪਰ ਆਖਰੀ ਕੁਝ ਸਕਿੰਟਾਂ ਵਿੱਚ ਵਿਨੇਸ਼ ਨੇ ਗੇਮ ਬਦਲ ਕੇ ਜਿੱਤ ਦਰਜ ਕੀਤੀ।


Tarsem Singh

Content Editor

Related News