Paris Olympics : ਮਨੂ ਅਤੇ ਸਰਬਜੋਤ ਮਿਕਸਡ ਟੀਮ ’ਚ ਕਾਂਸੀ ਤਗ਼ਮੇ ਦੇ ਮੁਕਾਬਲੇ ਲਈ ਕੁਆਲੀਫਾਈ
Monday, Jul 29, 2024 - 04:34 PM (IST)

ਪੈਰਿਸ- ਆਤਮਵਿਸ਼ਵਾਸ ਨਾਲ ਭਰੀ ਮਨੂ ਭਾਕਰ ਨੇ ਦੂਸਰੇ ਤਗ਼ਮੇ ਲਈ ਅੱਗੇ ਵਧਦਿਆਂ ਸਰਬਜੋਤ ਸਿੰਘ ਦੇ ਨਾਲ 10 ਮੀਟਰ ਏਅਰ ਰਾਈਫ਼ਲ ਮਿਕਸਡ ਟੀਮ ਵਿਚ ਕਾਂਸੀ ਤਗ਼ਮੇ ਦੇ ਮੁਕਾਬਲੇ ਲਈ ਕੁਆਲੀਫਾਈ ਕਰ ਲਿਆ ਹੈ। ਮਨੂ ਅਤੇ ਸਰਬਜੋਤ ਨੇ ਮਿਕਸਡ ਟੀਮ ਵਿਚ 580 ਸਕੋਰ ਹਾਸਲ ਕੀਤਾ, ਜਿਸ ਤੋਂ ਬਾਅਦ ਹੁਣ ਮੰਗਲਵਾਰ ਨੂੰ ਇਨ੍ਹਾਂ ਦਾ ਸਾਹਮਣਾ ਕੋਰੀਆ ਦੇ ਓ ਯੀ ਜਿਨ ਅਤੇ ਲੀ ਵੋਨਹੋ ਨਾਲ ਹੋਵੇਗਾ। ਦੂਜੇ ਪਾਸੇ ਰਿਦਮ ਸਾਂਗਵਾਨ ਅਤੇ ਅਰਜੁਨ ਸਿੰਘ ਚੀਮਾ ਦੀ ਜੋੜੀ 576 ਦੇ ਸਕੋਰ ਨਾਲ ਦਸਵੇਂ ਸਥਾਨ ’ਤੇ ਰਹੀ।