ਪੈਰਿਸ ਓਲੰਪਿਕ: ਬੱਤਰਾ, ਮੁਖਰਜੀ ਤੇ ਪੰਘਾਲ ਵਤਨ ਪਰਤੀਆਂ
Friday, Aug 09, 2024 - 06:39 PM (IST)

ਨਵੀਂ ਦਿੱਲੀ– ਭਾਰਤੀ ਐਥਲੀਟ ਮਣਿਕਾ ਬੱਤਰਾ, ਅਯਹਿਕਾ ਮੁਖਰਜੀ ਤੇ ਅੰਤਿਮ ਪੰਘਾਲ ਸ਼ੁੱਕਰਵਾਰ ਨੂੰ ਪੈਰਿਸ ਓਲੰਪਿਕ 2024 ਖੇਡਾਂ ਵਿਚ ਹਿੱਸਾ ਲੈ ਕੇ ਵਤਨ ਪਰਤ ਆਏ ਹਨ। ਜਾਣਕਾਰੀ ਅਨੁਸਾਰ ਟੇਬਲ ਟੈਨਿਸ ਖਿਡਾਰਨ ਮਣਿਕਾ ਬੱਤਰਾ, ਅਯਹਿਕਾ ਮੁਖਰਜੀ ਤੇ ਮਹਿਲਾ ਪਹਿਲਵਾਨ ਅੰਤਿਮ ਪੰਘਾਲ ਪੈਰਿਸ 2024 ਵਿਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਤੋਂ ਬਾਅਦ ਵਾਪਸ ਅੱਜ ਸਵੇਰੇ ਇੱਥੇ ਇੰਦਰਾ ਗਾਂਧੀ ਹਵਾਈ ਅੱਡੇ ’ਤੇ ਪਹੁੰਚੇ। ਹਵਾਈ ਅੱਡੇ ’ਤੇ ਖਿਡਾਰੀਆਂ ਦਾ ਹਾਰ ਪਹਿਨਾ ਕੇ ਸਵਾਗਤ ਕੀਤਾ ਗਿਆ।